ਅੱਧੀ ਸਦੀ ਬਾਅਦ ਗਲੇਸ਼ੀਅਰ ‘ਚ ਦੱਬੀ ਮਿਲੀ ਚੰਡੀਗੜ੍ਹੋਂ ਉੱਡੇ ਫ਼ੌਜੀ ਦੀ ਲਾਸ਼

30 body
ਉੱਤਰਕਾਸ਼ੀ(Sting Operation) – ਪਰਬਤਰੋਹੀਆਂ ਦੀ ਇੱਕ ਟੀਮ ਨੂੰ 1968 ‘ਚ ਕਰੈਸ਼ ਹੋਏ ਏਅਰਫੋਰਸ ਦੇ ਜਹਾਜ਼ ਦਾ ਮਲਬਾ ਤੇ ਮਾਰੇ ਗਏ 102 ਸਿਪਾਹੀਆਂ ‘ਚੋਂ ਇੱਕ ਦੀ ਲਾਸ਼ ਹਿਮਾਚਲ ਦੇ ਢਾਕਾ ਗਲੇਸ਼ੀਅਰ ‘ਚੋਂ ਮਿਲੀ ਹੈ। ਦੱਸ ਦੇਈਏ ਕਿ ਇਹ ਵਿਮਾਨ 7 ਫਰਵਰੀ, 1968 ਨੂੰ ਚੰਡੀਗੜ੍ਹ ਤੋਂ ਲੇਹ ਜਾਂਦਿਆਂ ਹਿਮਾਚਲ ਪ੍ਰਦੇਸ਼ ਦੀ ਲਾਹੌਲ ਵੈਲੀ ‘ਚ ਕਰੈਸ਼ ਹੋ ਗਿਆ ਸੀ।
ਪਰਬਤਰੋਹੀਆਂ ਦੀ ਟੀਮ ਦੀ ਅਗਵਾਈ ਕਰ ਰਹੇ ਰਾਜੀਵ ਰਾਵਤ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਜਹਾਜ਼ ਦੇ ਕੁੱਝ ਹਿੱਸੇ ਬਰਾਮਦ ਹੋਏ ਜਦਕਿ ਕੁੱਝ ਮੀਟਰ ਦੀ ਦੂਰੀ ‘ਤੇ ਇੱਕ ਸਿਪਾਹੀ ਦੀ ਲਾਸ਼ ਮਿਲੀ ਹੈ।
ਸੋਵੀਅਤ ਯੂਨੀਅਨ ਵੱਲੋਂ ਬਣਿਆ ਜਹਾਜ਼ ਉਸ ਵੇਲੇ ਹਾਦਸਾਗ੍ਰਸਤ ਹੋ ਗਿਆ ਜਦੋਂ ਪਾਇਲਟ ਨੇ ਲੇਹ ‘ਚ ਖਰਾਬ ਮੌਸਮ ਦੇ ਚੱਲਦਿਆਂ ਵਾਪਸ ਆਉਣ ਦਾ ਫੈਸਲਾ ਕੀਤਾ ਸੀ। ਉਸ ਵੇਲੇ ਜਹਾਜ਼ ‘ਚ 98 ਯਾਤਰੀ ਤੇ 4 ਕਰਿਊ ਮੈਂਬਰ ਸਨ। ਇਸ ਤੋਂ ਪਹਿਲਾਂ ਏਬੀਵੀ ਇੰਸਟੀਟਿਊਟ ਦੀ ਪਰਬਤਰੋਹੀ ਟੀਮ ਨੂੰ 2003 ‘ਚ ਜਹਾਜ਼ ਦੇ ਕੁੱਝ ਟੁਕੜੇ ਮਿਲੇ ਸਨ ਤੇ ਸਿਪਾਹੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਛਾਣ ਬੇਲੀ ਰਾਮ ਵਜੋਂ ਹੋਈ ਸੀ।
ਇਸ ਤੋਂ ਬਾਅਦ ਸਾਲ 2007 ‘ਚ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ ਸਨ। ਦੱਸ ਦੇਈਏ ਕਿ ਸਾਲ 2003 ਤੋਂ 2007 ਦਰਮਿਆਨ ਸਿਰਫ ਪੰਜ ਲਾਸ਼ਾਂ ਮਿਲੀਆਂ ਹਨ ਜਦਕਿ ਇਹ ਮੰਨਿਆ ਜਾਂਦਾ ਹੈ ਕਿ ਘਟਨਾ ਦਾ ਸ਼ਿਕਾਰ ਹੋਏ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਉੱਥੇ ਹੀ ਆਸ-ਪਾਸ ਹੋਣਗੀਆਂ।

About Sting Operation

Leave a Reply

Your email address will not be published. Required fields are marked *

*

themekiller.com