ਆਖਿਰਕਾਰ ਰਣਬੀਰ ਨੇ ਤੋੜ ਹੀ ਦਿੱਤਾ ਸਲਮਾਨ ਦਾ ਘਮੰਡ, ਅਰਬਾਂ ਕਮਾਉਣ ਲਈ ‘ਸੰਜੂ’ ਦਾ ਵੱਡਾ ਫੈਸਲਾ

4 sallu
ਮੁੰਬਈ(Sting Operation) – ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਫਿਲਮ ‘ਸੰਜੂ’ ‘ਚ ਰਣਬੀਰ ਕਪੂਰ ਦੀ ਕਾਸਟਿੰਗ ‘ਤੇ ਸਵਾਲ ਚੁੱਕਿਆ ਸੀ, ਉਸੇ ਐਕਟਰ ਨੇ ਭਾਈਜਾਨ ਦਾ ਘਮੰਡ ਤੋੜ ਦਿੱਤਾ ਹੈ। ਸਲਮਾਨ ਦੀ ਫਿਲਮ ਕਮਾਈ ਦੇ ਮਾਮਲੇ ‘ਚ ਰਣਬੀਰ ਦੀ ਫਿਲਮ ਤੋਂ ਪਿਛੜ ਗਈ ਹੈ ਅਤੇ ਟਾਪ 5 ਫਿਲਮਾਂ ਦੀ ਰੇਸ ‘ਚ ਵੀ ਉਸ ਦੀ ਇਕ ਫਿਲਮ ਬਾਹਰ ਹੋ ਚੁੱਕੀ ਹੈ। ਇਹ ਕੰਮ ਕਰਨ ਲਈ ਰਣਬੀਰ ਕਪੂਰ ਨੂੰ ਸਿਰਫ 21 ਦਿਨ ਲੱਗੇ। ਫਿਲਮ ‘ਸੰਜੂ’ ਨੇ ਰਿਲੀਜ਼ਿੰਗ ਦੇ ਤੀਜੇ ਹਫਤੇ ‘ਚ 325.57 ਕਰੋੜ ਕਮਾ ਲਏ। ਦੂਜੇ ਪਾਸੇ ਸਲਮਾਨ ਖਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਨੇ 320.24 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ‘ਸੰਜੂ’ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਭਾਰਤੀਆਂ ਫਿਲਮਾਂ ਦੀ ਲਿਸਟ ‘ਚ ਸ਼ਾਮਲ ਹੋ ਚੁੱਕੀ ਹੈ।
ਦੱਸ ਦੇਈਏ ਕਿ ਹੁਣ ਚੀਨ ‘ਚ ਵੀ ਰਿਲੀਜ਼ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਫਿਲਮ ਦੀ ਸਹਿ-ਨਿਰਮਾਤਾ ਕੰਪਨੀ ਫਾਕਸ ਸਟਾਰ ਸਟੂਡੀਓਜ਼ ਦੇ ਸੀ. ਈ. ਓ. ਵਿਜੈ ਸਿੰਘ ਨੇ ਕਿਹਾ, ”ਚੀਨ ਦੇ ਕਈ ਸਿਨੇਮਾਘਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਸਾਡੀ ਫਿਲਮ ਦੇਖੀ ਹੈ ਅਤੇ ਉਨ੍ਹਾਂ ਨੇ ਫਿਲਮ ਪ੍ਰਤੀ ਕਾਫੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਕਿਹਾ, ਅਸੀਂ ਫਿਲਮ ਨੂੰ ਜਪਾਨ ਅਤੇ ਦੱਖਣੀ ਕੋਰੀਆ ‘ਚ ਵੀ ਰਿਲੀਜ਼ ਕਰਨਾ ਚਾਹੁੰਦੇ ਹਾਂ।” ਫਿਲਮ ‘ਸੰਜੂ’ ਦੇ ਡਿਜ਼ੀਟਲ ਰਾਈਟਸ ਹੌਟ ਸਟਾਰ ਤੇ ਨੇਟਫਿਲਕਸ ਦੋਵਾਂ ਨੂੰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ‘ਸੰਜੂ’ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ ਚੀਨ ‘ਚ ਰਿਲੀਜ਼ ਕੀਤਾ ਜਾ ਚੁੱਕਾ ਹੈ, ਜਿਸ ‘ਚ ‘ਦੰਗਲ’, ‘ਬਜਰੰਗੀ ਭਾਈਜਾਨ’, ‘ਸੀਕ੍ਰੇਟ ਸੁਪਰਸਟਾਰ’ ਅਤੇ ‘ਪੈਡਮੈਨ’ ਫਿਲਮਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ।

About Sting Operation

Leave a Reply

Your email address will not be published. Required fields are marked *

*

themekiller.com