ਇੰਗਲੈਂਡ ‘ਚ ਮਸਤੀ ਕਰਦੇ ਦਿਖੇ ਵਿਰਾਟ-ਅਨੁਸ਼ਕਾ

7 virat
ਮੁੰਬਈ (Sting Operation) – ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇੰਨ੍ਹੀ ਦਿਨੀਂ ਆਪਣੀ ਪਤੀ ਨਾਲ ਸਮਾਂ ਬਿਤਾ ਰਹੀ ਹੈ। ਵਿਰਾਟ ਕ੍ਰਿਕਟ ਸੀਰੀਜ਼ ਲਈ ਇੰਗਲੈਂਡ ਦੇ ਦੌਰੇ ‘ਤੇ ਹਨ। ਉਹ ਅਨੁਸ਼ਕਾ ਨਾਲ ਲੀਡਸ ‘ਚ ਘੁੰਮਦੇ ਨਜ਼ਰ ਆਏ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੀ ਪਤਨੀ ਨਾਲ ਸਮਾਂ ਬਿਤਾ ਰਹੇ ਹਨ।
ਇਸ ਦੌਰਾਨ ਇਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਦੋਵੇਂ ਇਕੱਠੇ ਨਜ਼ਰ ਆਏ ਤਾਂ ਉਨ੍ਹਾਂ ਦੇ ਫੈਨਜ਼ ਨੇ ਵੀ ਤਸਵੀਰਾਂ ਕਲਿੱਕ ਕੀਤੀਆਂ।
ਵਿਰਾਟ ਕੋਹਲੀ ਨੇ ਵੀ ਟਵਿਟਰ ‘ਤੇ ਅਨੁਸ਼ਕਾ ਨਾਲ ਇਕ ਤਸਵੀਰ ਸ਼ੇਅਰ ਕੀਤੀ। ਦੋਵੇਂ ਇਕ ਕਾਰ ‘ਚ ਬੈਠੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਸਟਾਰ ਓਪਨਰ ਸ਼ਿਖਰ ਧਵਨ ਨੇ ਵੀ ਟਵਿਟਰ ‘ਤੇ ਵਿਰਾਟ ਅਤੇ ਅਨੁਸ਼ਕਾ ਨਾਲ ਤਸਵੀਰ ਸਾਂਝੀ ਕੀਤੀ ਸੀ। ਸ਼ਿਖਰ ਦਾ ਪਰਿਵਾਰ ਵੀ ਇੰਗਲੈਂਡ ‘ਚ ਹੈ।

About Sting Operation

Leave a Reply

Your email address will not be published. Required fields are marked *

*

themekiller.com