ਇੰਸਟਾਗ੍ਰਾਮ ਨੇ ਜੈਕਲੀਨ ਫਰਨਾਂਡੀਸ ਨੂੰ ਕੀਤਾ ਸਨਮਾਨਿਤ

6 insta
ਮੁੰਬਈ (Sting Operation) – ਇੰਸਟਾਗਰਾਮ ‘ਤੇ 20 ਮਿਲੀਅਨ ਫਾਲੋਅਰਜ਼ ਦੀ ਸੰਖਿਆ ਪਾਰ ਕਰਨ ‘ਤੇ ਜੈਕਲੀਨ ਫਰਨਾਂਡੀਸ ਨੂੰ ਫੇਸਬੁੱਕ ਅਤੇ ਇੰਸਟਾਗਰਾਮ ਐਂਟਰਟੇਨਮੈਂਟ ਦੇ ਪ੍ਰਮੁੱਖ ਦੁਆਰਾ ਸਨਮਾਨਿਤ ਕੀਤਾ ਗਿਆ ਹੈ। ਇੰਸਟਾਗਰਾਮ ਆਕਾਊਂਟ ‘ਤੇ ਸਭ ਤੋਂ ਤੇਜ਼ੀ ਨਾਲ ਵਧਦੇ ਫਾਲੋਅਰਜ਼ ਦੀ ਗਿਣਤੀ ਦੇ ਨਾਲ, ਜੈਕਲੀਨ ਫਰਨਾਂਡੀਜ ਨੇ ਸਭ ਤੋਂ ਤੇਜ਼ੀ ਨਾਲ ਵਧਦੇ ਇੰਸਟਾਗਰਾਮ ਅਕਾਊਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਜੈਕਲੀਨ ਦੇ ਵਿਕਾਸ ਦੀ ਸਰਹਾਨਾ ਕਰਦੇ ਹੋਏ, ਫੇਸਬੁੱਕ ਅਤੇ ਇੰਸਟਾਗਰਾਮ ਐਂਟਰਟੇਨਮੈਂਟ ਦੇ ਭਾਰਤੀ ਪ੍ਰਮੁੱਖ ਨੇ ਜੈਕਲੀਨ ਨੂੰ ਪ੍ਰਸ਼ੰਸਾ ਦੇ ਪ੍ਰਤੀਕ ਦੇ ਰੂਪ ਵਿਚ ਇਕ ਇਨਾਮ ਦੇ ਨਾਲ ਸਨਮਾਨ ਪ੍ਰਦਾਨ ਕੀਤਾ ਹੈ। ਇੰਸਟਾਗਰਾਮ ‘ਤੇ ਸਭ ਤੋਂ ਸਰਗਰਮ ਹਸਤੀਆਂ ‘ਚੋਂ ਇਕ ਜੈਕੀ ਸਮੇਂ-ਸਮੇਂ ‘ਤੇ ਆਪਣੇ ਪ੍ਰਸ਼ੰਸਕਾ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਆਪਣੀ ਰੋਜ਼ ਦੀ ਜ਼ਿੰਦਗੀ ਤੋਂ ਲੈ ਕੇ ਸਾਨੂੰ ਫਿੱਟਨੈੱਸ ਲਈ ਪ੍ਰੇਰਿਤ ਕਰਨ ਤੱਕ ਅਤੇ ਆਪਣੇ ਹੌਟ ਪੂਲ ਡਾਂਸ ਮੂਵਸ ਤੋਂ ਲੈ ਕੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਨ ਤੱਕ, ਜੈਕਲੀਨ ਨੇ ਹਰ ਵਾਰ ਆਪਣੇ ਪ੍ਰਸ਼ੰਸਕਾਂ ਦੀਆਂ ਜਰੂਰਤਾਂ ਦਾ ਧਿਆਨ ਰੱਖਿਆ ਹੈ। ਅਦਾਕਾਰਾ ਆਮਤੌਰ ‘ਤੇ ਇੰਸਟਾਗਰਾਮ ‘ਤੇ ਆਪਣੀਆਂ ਤਸਵੀਰਾਂ, ਵੀਡੀਓਜ਼ ਅਤੇ ਕਹਾਣੀਆਂ ਪੋਸਟ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਧਦੇ ਹੋਏ ਜੈਕਲੀਨ ਅਕਸਰ ਇੰਸਟਾਗਰਾਮ ‘ਤੇ ਲਾਈਵ ਜਾ ਕੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਜੁੜੇ ਰਹਿਣਾ ਬਖੂਬੀ ਜਾਣਦੀ ਹੈ। ਦੱਸ ਦੇਈਏ ਕਿ ਫਿਲਹਾਲ ‘ਰੇਸ 3’ ਸਫਲਤਾ ਦਾ ਮਜ਼ਾ ਲੈ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com