ਕੈਨੇਡਾ ‘ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

11 murder
ਜਲੰਧਰ(Sting Operation) – ਕੈਨੇਡਾ ਦੇ ਬਰੈਂਪਟਨ ‘ਚ ਚਾਰ ਹਮਲਾਵਰਾਂ ਨੇ ਜਲੰਧਰ ਦੇ ਟਰਾਂਸਪੋਰਟਰ ਪਲਵਿੰਦਰ ਸਿੰਘ ਉਰਫ ਵਿੱਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਪਲਵਿੰਦਰ ਉੱਪਰ ਮੰਗਲਵਾਰ ਨੂੰ ਏਅਰਪੋਰਟ ਰੋਡ ‘ਤੇ ਹਮਲਾ ਕੀਤਾ ਜਿੱਥੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
28 ਸਾਲਾ ਪਲਵਿੰਦਰ 2009 ‘ਚ ਕੈਨੇਡਾ ਗਿਆ ਸੀ। ਉਸ ਦਾ ਪਰਿਵਾਰ ਜਲੰਧਰ ਦੀ ਰਾਮਾ ਮੰਡੀ ‘ਚ ਰਹਿ ਰਿਹਾ ਹੈ। ਪਲਵਿੰਦਰ ਦੇ ਪਿਤਾ ਗੁਰਮੇਜ ਸਿੰਘ ਪੰਜਾਬ ਪੁਲਿਸ ‘ਚ ਏਐਸਆਈ ਹਨ ਤੇ ਮਾਤਾ ਖੇਤੀਬਾੜੀ ਵਿਭਾਗ ਤੋਂ ਰਿਟਾਇਰ ਹਨ। ਅਜੇ ਦੋ ਦਿਨ ਪਹਿਲਾਂ ਹੀ ਜਨਮ ਦਿਨ ਮਨਾਉਣ ਵੇਲੇ ਪਲਵਿੰਦਰ ਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ ਸੀ।
ਕੈਨੇਡਾ ‘ਚ ਰਹਿ ਰਹੀ ਪਲਵਿੰਦਰ ਦੀ ਭੈਣ ਨੇ ਦੱਸਿਆ ਕਿ 18 ਤੇ 19 ਸਾਲਾ ਦੋ ਹਮਲਾਵਰਾਂ ਨੇ ਪੁਲਿਸ ਕੋਲ ਆਤਮ ਸਮਰਪਣ ਕਰਕੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਜਦਕਿ ਬਾਕੀ ਦੋ ਫਰਾਰ ਹਨ।

About Sting Operation

Leave a Reply

Your email address will not be published. Required fields are marked *

*

themekiller.com