ਟਰਾਲੀ ‘ਚੋਂ 20 ਲੱਖ ਦਾ ਪੋਸਤ ਕਾਬੂ, ਮੁਲਜ਼ਮ ਫਰਾਰ

29 arrest
ਫ਼ਤਿਹਾਬਾਦ(Sting Operation) – ਥਾਣਾ ਰਤੀਆ ਦੀ ਪੁਲਿਸ ਨੇ 9 ਕੁਇੰਟਲ 72 ਕਿੱਲੋ 900 ਗਰਾਮ ਚੂਰਾ ਪੋਸਤ ਬਰਾਮਦ ਕੀਤੀ ਹੈ। ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ ਕਰੀਬ 20 ਲੱਖ ਰੁਪਏ ਹੈ। ਚੂਰਾ ਪੋਸਟ ਦੀ ਇਹ ਵੱਡੀ ਖੇਪ ਪਿੰਡ ਪਿਲਛੀਆਂ ਤੇ ਪਿੰਡ ਮਹਿਮਦਗੀ ਵਿਚਾਲੇ ਫੜੀ ਗਈ ਹੈ। ਮੁਲਜ਼ਮ ਟਰਾਲੀ ਵਿੱਚ ਇਹ ਚੂਰਾਪੋਸਤ ਲਿਜਾ ਰਹੇ ਸੀ, ਪਰ ਪੁਲਿਸ ਨੂੰ ਵੇਖ ਕੇ ਉਹ ਟਰਾਲੀ ਉੱਥੇ ਛੱਡ ਗਏ ਤੇ ਖ਼ੁਦ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ।
ਇਸ ਮਾਮਲੇ ਸਬੰਧੀ ਡੀਐਸਪੀ ਧਰਮਵੀਰ ਪੂਨੀਆ ਨੇ ਦੱਸਿਆ ਕਿ ਚੂਰਾਪੋਸਤ ਨਾਲ ਭਰੀ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਜਿਸ ਥਾਂ ਤੋਂ ਟਰਾਲੀ ਕਬਜ਼ੇ ’ਚ ਲਈ ਗਈ ਉੱਥੇ ਸੀਸੀਟੀਵੀ ਲੱਗਾ ਹੋਇਆ ਸੀ ਜਿਸ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਪਛਾਣ ਕੇ ਗ੍ਰਿਫ਼ਤਾਰ ਕੀਤਾ ਜਾਏਗਾ। ਉਨ੍ਹਾਂ ਜਲਦੀ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ ਜਤਾਇਆ ਹੈ।
ਪਹਿਲਾਂ ਵੀ ਫੜਿਆ ਨਸ਼ਾ, ਪਰ ਮੁਲਜ਼ਮ ਹੋਏ ਫਰਾਰ
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪਿੰਡ ਖੇਰਾਤੀਖੇੜਾ ਕੋਲੋਂ ਪੁਲਿਸ ਨੇ ਹੈਰੋਈਨ ਬਰਾਮਦ ਕੀਤੀ ਸੀ ਪਰ ਤਸਕਰ ਮੌਕੇ ਤੋਂ ਫਰਾਰ ਹੋ ਗਏ ਸੀ। ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਪਰ ਅਜੇ ਕਰ ਕੋਈ ਸਫਲਤਾ ਨਹੀਂ ਮਿਲੀ। ਲੋਕ ਪੁਲਿਸ ਦੀ ਕਾਰਵਾਈ ’ਤੇ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਤਸਕਰਾਂ ਨਾਲ ਗਿੱਟਮਿੱਟ ਕਰ ਕੇ ਉਨ੍ਹਾਂ ਨੂੰ ਆਪ ਹੀ ਭਜਾ ਦਿੰਦੀ ਹੈ ਤੇ ਇਹੀ ਕਾਰਨ ਹੈ ਕਿ ਫਤਿਹਾਬਾਦ ਵਿੱਚ ਨਸ਼ੇ ਦੀ ਤਸਕਰੀ ਸਿਖਰਾਂ ’ਤੇ ਚੱਲ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com