‘ਧੜਕ’ ਦੀ ਘੱਟ ਕਮਾਈ ਤੋਂ ਖੁਸ਼ ਹਨ ਮੰਦਿਰਾ ਬੇਦੀ ਦੇ ਪਤੀ, ਜਾਣੋ ਕੀ ਹੈ ਵਜ੍ਹਾ

8 rajkaushal
ਮੁੰਬਈ(Sting Operation) – ਜਾਨਹਵੀ ਕਪੂਰ ਤੇ ਈਸ਼ਾਨ ਖੱਟਰ ਦੀ ਫਿਲਮ ‘ਧੜਕ’ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਪਹਿਲੇ ਦਿਨ ਚੰਗੀ ਕਮਾਈ ਕੀਤੀ ਹੈ। ਕਾਫੀ ਲੋਕ ਫਿਲਮ ਦੀ ਤਾਰੀਫ ਵੀ ਕਰ ਰਹੇ ਹਨ। ਇਸ ਤੋਂ ਅਲੱਗ ਅਭਿਨੇਤਰੀ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਨੇ ਫੇਸਬੁੱਕ ਰਾਹੀਂ ਇਕ ਲੇਖ ਸਾਂਝਾ ਕੀਤਾ ਹੈ। ਇਸ ‘ਚ ਉਨ੍ਹਾਂ ਨੇ ‘ਧੜਕ’ ਤੇ ‘ਸੈਰਾਟ’ ਦੀਆਂ ਖਾਮੀਆਂ ਦਾ ਜ਼ਿਕਰ ਕੀਤਾ ਹੈ। ਰਾਜ ਨੇ ਲਿਖਿਆ, ‘ਮੈਨੂੰ ਪਤਾ ਹੈ ਕਿ ‘ਸੈਰਾਟ’ ਇਕ ਚੰਗੀ ਫਿਲਮ ਹੈ। ਇਸ ਦੇ ਕਲਾਕਾਰ ਬਹੁਤ ਚੰਗੇ ਹਨ। ਇਸ ਦੇ ਨਿਰਦੇਸ਼ਕ ਵੀ ਕਾਫੀ ਚੰਗੇ ਹਨ। ਕੁਝ ਗੀਤ ਵੀ ਬਹੁਤ ਵਧੀਆ ਹਨ ਪਰ ਮੈਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਪਸੰਦ ਆਉਂਦੀਆਂ। ਫਿਲਮ ਦਾ ਵਿਸ਼ਾ ਆਨਰ ਕਿਲਿੰਗ ਨੂੰ ਬੜ੍ਹਾਵਾ ਦਿੰਦਾ ਹੈ। ਫਿਲਮ ਪੁਰਾਣੀ ਮਾਨਸਿਕਤਾ ਨੂੰ ਮੁੜ ਤੋਂ ਮਜ਼ਬੂਤ ਕਰਨ ਦਾ ਕੰਮ ਕਰ ਰਹੀ ਹੈ।’
‘ਫਿਲਮ ਦੱਸਦੀ ਹੈ ਕਿ ਇਕ ਸ਼ਖਸ ਨੂੰ ਦੂਜੇ ਸ਼ਖਸ ਤੋਂ ਉਸ ਦੀ ਜਾਤ ਪੁੱਛ ਕੇ ਪਿਆਰ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਨੌਜਵਾਨਾਂ ਦੇ ਦਿਮਾਗ ‘ਚ ਡਰ ਪੈਦਾ ਕਰ ਦੇਵੇਗਾ, ਜੋ ਚੰਗਾ ਦਿਲ ਦੇਖ ਕੇ ਪਿਆਰ ਕਰਦੇ ਹਨ। ਇਹ ਗਲਤ ਹੈ ਤੇ ਅੱਜ ਦੀ ਡੇਟ ‘ਚ ਤਾਂ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ।
‘ਬਾਲੀਵੁੱਡ ‘ਚ ਇਸ ਫਿਲਮ ਨੂੰ ਬਣਾ ਕੇ ਹੋਰ ਵੱਡੀ ਗਲਤੀ ਕੀਤੀ ਗਈ ਹੈ। ਜਦੋਂ ਤਕ ਇਹ ਫਿਲਮ ਰਿਜਨਲ ਪੱਧਰ ਤਕ ਸੀ, ਉਦੋਂ ਤਕ ਤਾਂ ਫਿਰ ਵੀ ਠੀਕ ਸੀ, ਹੁਣ ਬਾਲੀਵੁੱਡ ‘ਚ ਆਉਣ ਕਾਰਨ ਫਿਲਮ ਨੂੰ ਨੈਸ਼ਨਲ ਲੈਵਲ ‘ਤੇ ਪਛਾਣ ਮਿਲ ਗਈ ਹੈ।”ਆਓ ਅਸੀਂ ਸਾਰੇ ਇਸ ਫਿਲਮ ਪ੍ਰਤੀ ਵਿਰੋਧ ਪ੍ਰਗਟ ਕਰੀਏ। ਕਿਉਂ ਉਸ ਜਗ੍ਹਾ ਰੋਮਾਂਸ ਕੀਤਾ ਜਾਵੇ, ਜਿਥੇ ਇਹ ਅਸਫਲ ਸਾਬਿਤ ਹੋਵੇਗਾ। ਕਿਉਂ ਅੰਡਰਵਰਲਡ ਦਾ ਜ਼ਿਕਰ ਹੋਵੇ। ਕਿਉਂ ਇਨ੍ਹਾਂ ਸਾਰੇ ਮਾਮਲਿਆਂ ‘ਚ ਅੱਤਵਾਦੀ ਹਮਲੇ ਹੋਣ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫਿਲਮ ਪਹਿਲੇ ਦਿਨ ਦੇ ਹਿਸਾਬ ਨਾਲ ਜ਼ਿਆਦਾ ਕਾਮਯਾਬ ਸਾਬਿਤ ਨਹੀਂ ਹੋਈ।’

About Sting Operation

Leave a Reply

Your email address will not be published. Required fields are marked *

*

themekiller.com