ਪ੍ਰਭਾਸ ਨਾਲ ਰਿਲੇਸ਼ਨਸ਼ਿਪ ‘ਤੇ ਅਨੁਸ਼ਕਾ ਦੀ ਮਾਂ ਨੇ ਤੋੜੀ ਚੁੱਪੀ, ਸੁਣ ਕੇ ਖੁਸ਼ ਹੋ ਜਾਣਗੇ ‘ਬਾਹੂਬਲੀ’ ਦੇ ਫੈਨਜ਼

1 prabas
(Sting Operation) – ਮੁੰਬਈ ਸਾਊਥ ਦੇ ਸੁਪਰਸਟਾਰ ਪ੍ਰਭਾਸ ਅਤੇ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੂੰ ਲੈ ਕੇ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਕਿ ਇਨ੍ਹਾਂ ਦੋਹਾਂ ਵਿਚਕਾਰ ਕੁਝ ਨਾ ਕੁਝ ਚੱਲ ਰਿਹਾ ਹੈ ਪਰ ਹਰ ਵਾਰ ਇਨ੍ਹਾਂ ਨੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਹੁਣ ਇਕ ਵਾਰ ਫਿਰ ਇਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਚਰਚਾ ‘ਚ ਛਾਈਆਂ ਹੋਈਆਂ ਹਨ। ਦਰਅਸਲ ਇਸ ਵਾਰ ਅਨੁਸ਼ਕਾ ਦੀ ਮਾਂ ਨੇ ਇਨ੍ਹਾਂ ਦੋਹਾਂ ਬਾਰੇ ਕਈ ਖੁਲਾਸੇ ਕੀਤੇ ਹਨ।
ਅਨੁਸ਼ਕਾ ਦੀ ਮਾਂ ਨੇ ਕਿਹਾ, ”ਇਹ ਦੋਵੇਂ ਐਕਟਰ ਹਨ ਅਤੇ ਇਕੱਠੇ ਕੰਮ ਕਰਨਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਦੋਹਾਂ ਵਿਚਕਾਰ ਕੁਝ ਚੱਲ ਰਿਹਾ ਹੈ। ਹਾਂ ਜੇਕਰ ਮੈਨੂੰ ਅਨੁਸ਼ਕਾ ਲਈ ਮਿਸਟਰ ਪ੍ਰਫੈਕਟ ਦੇ ਤੌਰ ‘ਤੇ ਪ੍ਰਭਾਸ ਨੂੰ ਚੁਣਨਾ ਪਵੇ ਤਾਂ ਇਹ ਮੇਰੇ ਲਈ ਬੇਹੱਦ ਖੁਸ਼ੀ ਦੀ ਗੱਲ ਹੋਵੇਗੀ। ਮੈਂ ਹਮੇਸ਼ਾ ਇਸ ਲਈ ਤਿਆਰ ਹਾਂ। ਅਨੁਸ਼ਕਾ ਦੀ ਮਾਂ ਨੇ ਅੱਗੇ ਕਿਹਾ ਕਿ ਫਿਲਹਾਲ ਇਨ੍ਹਾਂ ਵਿਚਕਾਰ ਅਜਿਹਾ ਕੁਝ ਵੀ ਨਹੀਂ ਹੈ।
ਦੋਵੇ ਬੇਹੱਦ ਚੰਗੇ ਦੋਸਤ ਹਨ। ਮੈਂ ਤਾਂ ਸਿਰਫ ਇਹੀ ਕਹਾਂਗੀ ਕਿ ਪਲੀਜ਼ ਇਨ੍ਹਾਂ ਦੋਹਾਂ ਦੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਅਫਵਾਹ ਨਾ ਫੈਲਾਈ ਜਾਵੇ।” ਉੱਥੇ ਅਨੁਸ਼ਕਾ ਦਾ ਕਹਿਣਾ, ”ਮੈਂ ਅਤੇ ਪ੍ਰਭਾਸ ਵਿਆਹ ਨਹੀਂ ਕਰ ਰਹੇ। ਤੁਸੀਂ ਸਾਡੀ ਰੀਅਲ ਲਾਈਫ ਨੂੰ ‘ਬਾਹੂਬਲੀ’ ਅਤੇ ‘ਦੇਵਸੇਨਾ’ ਦੇ ਤੌਰ ‘ਤੇ ਨਾ ਦੇਖੋ। ਉਹ ਸਿਰਫ ਆਨਸਕ੍ਰੀਨ ਜੋੜੀ ਸੀ।
ਦੱਸ ਦੇਈਏ ਕਿ ‘ਬਾਹੂਬਲੀ’ ਤੋਂ ਬਾਅਦ ਅਨੁਸ਼ਕਾ-ਪ੍ਰਭਾਸ ਨੂੰ ਪ੍ਰਸ਼ੰਸਕ ਪ੍ਰਫੈਕਟ ਕੱਪਲ ਦੇ ਤੌਰ ‘ਤੇ ਦੇਖਣ ਲੱਗੇ ਹਨ। ਦੋਹਾਂ ਦੇ ਵਿਆਹ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਭਾਸ ਅਤੇ ਅਨੁਸ਼ਕਾ ‘ਬਾਹੂਬਲੀ’ ਤੋਂ ਇਲਾਵਾ ‘ਮਿਰਚੀ’ ਅਤੇ ‘ਬਿੱਲਾ’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਇਹ ਦੋਵੇਂ ਹੀ ਫਿਲਮਾਂ ਬਾਕਸ ਆਫਿਸ ‘ਤੇ ਹਿੱਟ ਸਿੱਧ ਹੋਈਆਂ ਸਨ।
ਇਸ ਵਿਚਕਾਰ ਖਬਰ ਇਹ ਵੀ ਹੈ ਕਿ ਇਹ ਦੋਵੇਂ ਇਕ ਵਾਰ ਫਿਰ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਦੋਵੇਂ ਫਿਲਹਾਲ ਫਿਲਮ ‘ਸਾਹੋ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫਿਲਮ ‘ਚ ਸ਼ਰਧਾ ਕਪੂਰ ਵੀ ਨਜ਼ਰ ਆਵੇਗੀ।

About Sting Operation

Leave a Reply

Your email address will not be published. Required fields are marked *

*

themekiller.com