ਬੇਵਿਸਾਹੀ ਮਤੇ ‘ਤੇ ਮਾਨ ਦੀ ਕਵਿਤਾ ਨੇ ਪਾਣੀ-ਪਾਣੀ ਕੀਤੇ ਭਾਜਪਾਈ

25 mann
(Sting Operation) – ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਿਸਾਹੀ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਆਪਣੇ ਅੰਦਾਜ਼ ਵਿੱਚ ਨਿਸ਼ਾਨਾ ਸਾਧਿਆ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਫੈਡਰਲ ਢਾਂਚੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤੇ ਦਿੱਲੀ ਦੇ ਉਪ ਰਾਜਪਾਲ ‘ਤੇ ਵਾਇਸਰਾਏ ਦੀ ਆਤਮਾ ਹਾਵੀ ਹੈ।
ਉਨ੍ਹਾਂ ਵਧਦੀ ਹੋਈ ਮਹਿੰਗਾਈ ‘ਤੇ ਵੀ ਕੇਂਦਰ ਸਰਕਾਰ ਉੱਪਰ ਹੱਲਾ ਬੋਲਿਆ। ਮਾਨ ਨੇ ਕਿਹਾ ਕਿ ਇਸ ਸਰਕਾਰ ਵਿੱਚ ਕੀਮਤਾਂ ਅਸਮਾਨ ਛੋਹ ਰਹੀਆਂ ਹਨ, ਜਦਕਿ ਮਹਿੰਗਾਈ ਘਟਾਉਣ ਦਾ ਵਾਅਦਾ ਲੈ ਕੇ ਹੀ ਇਹ ਸਰਕਾਰ ਸੱਤਾ ਵਿੱਚ ਆਈ ਸੀ। ਮਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ ਹੈ ਤੇ ਦੇਸ਼ ਲਈ ਇਹ ਵੰਜਣ ਦੀ ਸਿਆਸਤ ਬੇਹੱਦ ਖ਼ਤਰਨਾਕ ਹੈ।
ਭਗਵੰਤ ਮਾਨ ਨੇ ਸਦਨ ਵਿੱਚ ਇੱਕ ਕਵਿਤਾ ਰਾਹੀਂ ਵੀ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੇ ਵਾਅਦੇ ‘ਤੇ ਤੰਜ਼ ਕੱਸਿਆ। ਹਾਲਾਂਕਿ, ਮਾਨ ਦੀ ਇਸ ਕਵਿਤਾ ਉੱਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ ਨਹੀਂ ਰੋਕ ਪਾਏ।
ਮਾਨ ਦੀ ਕਵਿਤਾ ਕੁਝ ਇਸ ਤਰ੍ਹਾਂ ਹੈ-
ਬਾਤ ਚੱਲੀ ਥੀ ਭਾਰਤ ਨੂੰ ਡਿਜੀਟਲ ਇੰਡੀਆ ਬਨਾਨੇ ਸੇ
ਬਾਤ ਚਲੀ ਥੀ ਇੱਕ ਸਿਰ ਬਦਲੇ ਦਸ ਸਿਰ ਲਾਨੇ ਸੇ
ਬਾਤ ਚਲੀ ਥੀ ਬੁਲੇਟ ਟ੍ਰੇਨ ਚਲਾਨੇ ਸੇ
ਬਾਤ ਚਲੀ ਥੀ 56 ਇੰਚ ਕਾ ਸੀਨਾ ਦਿਖਾਨੇ ਸੇ
ਬਾਤ ਚਲੀ ਥੀ ਨ ਖਾਨੇ ਸੇ ਨ ਖਿਲਾਨੇ ਸੇ
ਕਹਾਂ ਗਈ ਵੋਹ 100 ਦਿਨ ਮੇਂ ਕਾਲੇ ਧਨ ਕੀ ਬਾਤ
ਚਾਰ ਸਾਲ ਸੇ ਦੇਸ਼ ਕੀ ਜਨਤਾ ਰੇਡੀਓ ਪਰ ਸੁਨ ਰਹੀ ਹੈ ਸਿਰਫ ਮਨ ਕੀ ਬਾਤ
ਚੌਕੀਦਾਰ ਦੇਖ ਰਹਾ ਹੈ ਔਰ ਲੋਗ ਬੈਂਕੋਂ ਕੋ ਚੂਨਾ ਲਗਾ ਕੇ ਭਗੌੜੇ ਹੋ ਰਹੇ ਹਨ
ਲਾਖੋਂ ਨੌਜਵਾਨੋਂ ਕੇ ਸਪਨੇ ਆਂਖੋਂ ਕੇ ਸਾਮਨੇ ਪਕੌੜੇ ਹੋ ਰਹੇ ਹੈਂ
ਅਬ ਤੋ ਸਾਹਬ ਕੇ ਆਫਿਸ ਸੇ ਮੈਨਿਊ ਬਨਕਰ ਆਤਾ ਹੈ ਕਿ
ਹਮੇਂ ਕਿਆ ਪਹਿਨਨਾ ਹੈ ਔਰ ਹਮ ਕਿਆ ਖਾਨੇ ਵਾਲੇ ਹੈਂ
ਮੋਦੀ ਜੀ 6-7 ਮਹੀਨੇ ਮੇਂ ਆਪ ਜਾਨੇ ਵਾਲੇ ਹੈਂ
ਜਾਤੇ-ਜਾਤੇ ਹੀ ਬਤਾ ਦੀਜੀਏ, ਅੱਛੇ ਦਿਨ ਕਬ ਆਨੇ ਵਾਲੇ ਹੈਂ

About Sting Operation

Leave a Reply

Your email address will not be published. Required fields are marked *

*

themekiller.com