ਰਵੀ ਕਿਸ਼ਨ ਨੇ ਕੀਤਾ ਅਜਿਹਾ ਕੰਮ, ਜੋ ਹੁਣ ਤੱਕ ਨਾ ਕਰ ਸਕੇ ਬਾਲੀਵੁੱਡ ਦੇ ਵੱਡੇ ਐਕਟਰ

2 ravi
ਮੁੰਬਈ(Sting Operation) –  ਭੋਜਪੁਰੀ ਐਕਟਰ ਰਵੀ ਕਿਸ਼ਨ ਨੇ ਇਕੱਠੀਆਂ 7 ਫਿਲਮਾਂ ਸਾਈਨ ਕੀਤੀਆਂ ਹਨ। ਉਸ ਨੇ ਜੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ ਚੈਨਲ ‘ਬਿੱਗ ਗੰਗਾ’ ਨਾਲ ਇਹ ਡੀਲ ਪੱਕੀ ਕੀਤੀ ਹੈ। ਇਸ ਖਾਸ ਮੌਕੇ ‘ਤੇ ਰਵੀ ਕਿਸ਼ਨ ਨੇ ਕਿਹਾ ਕਿ ਇਹ 7 ਫਿਲਮਾਂ ਵੱਖਰੇ-ਵੱਖਰੇ ਵਿਸ਼ਿਆਂ ‘ਤੇ ਆਧਾਰਿਤ ਹੋਣਗੀਆਂ ਅਤੇ ਇਹ ਸਾਰੀਆਂ ਮਸਾਲਾ ਫਿਲਮਾਂ ਦੀ ਬਜਾਏ ਆਰਟ ਫਿਲਮਾਂ ਹਨ।
ਨਿਰਮਾਤਾ ਹੁਣ ਦਰਸ਼ਕਾਂ ਦਾ ਮਿਜਾਜ਼ ਸਮਝਦਾ ਹੈ। ਉਹ ਦਰਸ਼ਕਾਂ ਦੀ ਮੰਗ ਮੁਤਾਬਕ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਚੈਨਲਾਂ ਦਾ ਬਿਹਾਰ ਅਤੇ ਝਾਰਖੰਡ ਰਾਜਾਂ ‘ਚ ਵਿਆਪਕ ਪਹੁੰਚ ਰਿਹਾ ਹੈ, ਜਿਥੇ ਦਰਸ਼ਕ ਭੋਜਪੁਰੀ ਸਾਮਗਰੀ ਬਹੁਤ ਉਤਸ਼ਾਹ ਨਾਲ ਦੇਖਦੇ ਹਨ ਤੇ ਉਸ ਦਾ ਪੂਰਾ ਆਨੰਦ ਲੈਂਦੇ ਹਨ।
ਰਵੀ ਕਿਸ਼ਨ ਨੇ ਕਿਹਾ ਕਿ ਇਸ ਸਾਝੇਦਾਰੀ ਦੇ ਮਧਿਆਮ ਨਾਲ ਭੋਜਪੁਰੀ ਸਿਨੇਮਾ ਨੂੰ ਵੱਡੇ ਪੱਧਰ ‘ਤੇ ਲੈ ਜਾਣ ਦਾ ਸਾਡਾ ਯਤਨ ਹੈ ਅਤੇ ਮੈਂ ਈਮਾਨਦਾਰੀ ਨਾਲ ਉਮੀਦ ਕਰਦਾ ਹਾਂ ਕਿ ਮੇਰੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਫਿਲਮਾਂ ਨੂੰ ਦੇਖਣ ਦਾ ਆਨੰਦ ਮਿਲੇਗਾ। ਰਵੀ ਕਿਸ਼ਨ ਦੀਆਂ 7 ਫਿਲਮਾਂ ‘ਚ ‘ਸਨਕੀ ਦਰੋਗਾ’, ‘ਪਰਮ ਪੋਥੀ’, ‘ਸ਼ੇਰ ਜ਼ਿੰਦਾ ਹੈ’, ‘ਸਨਕੀ ਦਰੋਗਾ 2’, ‘ਮੰਗਰੂਆ ਕੇ ਪ੍ਰੇਮ ਕਥਾ’, ‘ਰਗੜਤਾ ਬਿਹਾਰ’ ਅਤੇ ‘ਬੱਬਰ ਸ਼ੇਰ’ ਵਰਗੀਆਂ ਫਿਲਮਾਂ ਸ਼ਾਮਲ ਹਨ।

About Sting Operation

Leave a Reply

Your email address will not be published. Required fields are marked *

*

themekiller.com