ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ‘ਭਾਰਤ’ ਦੀ ਟੀਮ ਨੇ ਕੀਤੀ ਪੂਜਾ

5 bharat
ਮੁੰਬਈ(Sting Operation) – ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਗਾਮੀ ਫਿਲਮ ‘ਭਾਰਤ’ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ ਦੀ ਸਫਲਤਾ ਲਈ ਟੀਮ ਵਲੋਂ ਪੂਜਾ ਕੀਤੀ ਗਈ। ਫਿਲਮ ਦੇ ਨਿਰਮਾਤਾ ਅਤੁਲ ਅਗਨੀਹੋਤਰੀ, ਪਤਨੀ ਅਲਵੀਰਾ ਖਾਨ ਅਗਨੀਹੋਤਰੀ ਅਤੇ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਗਣੇਸ਼ ਜੀ ਦੀ ਪੂਜਾ ਕਰਦੇ ਹੋਏ ਫਿਲਮ ਦੀ ਸਫਲਤਾ ਲਈ ਪ੍ਰਾਥਨਾ ਕੀਤੀ। ਇਸ ਪੂਜਾ ਦੀ ਤਸਵੀਰ ਅਤੁਲ ਅਗਨੀਹੋਤਰੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸੂਤਰਾਂ ਮੁਤਾਬਕ ਇਸ ਐਤਵਾਰ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਫਿਲਮ ਦੀ ਸ਼ੂਟਿੰਗ ਅਗਸਤ ਤੱਕ ਮੁੰਬਈ ਦੇ ਫਿਲਮੀਸਤਾਨ ਸਟੂਡੀਓ ‘ਚ ਹੋਵੇਗੀ। ਇਸ ਤੋਂ ਇਲਾਵਾ ਅੱਗੇ ਦੀ ਸ਼ੂਟਿੰਗ ਲਈ ਫਿਲਮ ਦੀ ਟੀਮ ਮਾਲਟਾ ਅਤੇ ਅੱਬੂ ਧਾਬੀ ਜਾਵੇਗੀ।
ਦੱਸਣਯੋਗ ਹੈ ਕਿ ਫਿਲਮ ‘ਭਾਰਤ’ ‘ਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਤੱਬੂ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਕਿਹਾ ਜਾ ਰਿਹਾ ਹੈ ਕਿ ਫਿਲਮ ਲਈ 60 ਦੇ ਦਹਾਕੇ ਦਾ ਸੈੱਟ ਬਣਾਇਆ ਜਾ ਰਿਹਾ ਹੈ। ਇਹ ਸੈੱਟ ਰਾਜਕਪੂਰ ਦੀ ਫਿਲਮ ‘ਮੇਰਾ ਨਾਮ ਜੋਕਰ’ ਤੋਂ ਪ੍ਰੇਰਿਤ ਹੋਵੇਗਾ। ਸਲਮਾਨ ਖਾਨ ਵੀ ਇਸ ਫਿਲਮ ‘ਚ ਮੋਟਰਸਾਈਕਲ ‘ਤੇ ਖਤਰਨਾਕ ਸਟੰਟ ਕਰਦੇ ਨਜ਼ਰ ਆਉਣਗੇ। ਫਿਲਹਾਲ ਸਲਮਾਨ ਫਿਲਮ ਦੇ ਇਸ ਖਾਸ ਸੀਨ ਲਈ ਟ੍ਰੇਨਿੰਗ ਲੈ ਰਹੇ ਹਨ।

About Sting Operation

Leave a Reply

Your email address will not be published. Required fields are marked *

*

themekiller.com