7 ਸਾਲ ਬਾਅਦ ਸਕ੍ਰੀਨ ‘ਤੇ ਇਕੱਠੇ ਨਜ਼ਰ ਆਉਣਗੇ ਕਰੀਨਾ-ਸ਼ਾਹਰੁਖ

3 srk
ਮੁੰਬਈ (Sting Operation) – ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਜਲਦ ਹੀ ਸ਼ਾਹਰੁਖ ਖਾਨ ਨਾਲ ਨਜ਼ਰ ਆ ਸਕਦੀ ਹੈ। ਖਬਰਾਂ ਹਨ ਕਿ ਕਰੀਨਾ ਤੇ ਸ਼ਾਹਰੁਖ 7 ਸਾਲਾਂ ਬਾਅਦ ਮੁੜ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਕਰੀਨਾ ਕਪੂਰ ਨੇ ਫਿਲਮ ‘ਵੀਰੇ ਦੀ ਵੈਡਿੰਗ’ ਨਾਲ ਬਾਲੀਵੁੱਡ ਵਿਚ ਵਾਪਸੀ ਕਰ ਲਈ ਹੈ।
ਕਿਹਾ ਜਾ ਰਿਹਾ ਹੈ ਕਿ ਕਰੀਨਾ ਕਪੂਰ ਨੂੰ ਕਰਨ ਜੌਹਰ ਦੀ ਅਗਲੀ ਫਿਲਮ ਲਈ ਕਾਸਟ ਕੀਤਾ ਗਿਆ ਹੈ, ਜਿਸ ਵਿਚ ਉਹ ਅਕਸ਼ੈ ਕੁਮਾਰ ਦੇ ਆਪੋਜ਼ਿਟ ਕੰਮ ਕਰੇਗੀ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ ‘ਸੈਲਿਊਟ’ ਦੀ ਲੇਡੀ ਲੀਡ ਲਈ ਵੀ ਕਰੀਨਾ ਕਪੂਰ ਨਾਲ ਸੰਪਰਕ ਕੀਤਾ ਗਿਆ ਹੈ। ‘ਸੈਲਿਊਟ’ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਹੈ। ਇਸ ਵਿਚ ਰਾਕੇਸ਼ ਸ਼ਰਮਾ ਦੀ ਭੂਮਿਕਾ ਸ਼ਾਹਰੁਖ ਖਾਨ ਨਿਭਾਉਣਗੇ।

About Sting Operation

Leave a Reply

Your email address will not be published. Required fields are marked *

*

themekiller.com