ਵਾਤਾਵਰਣ ਮੰਤਰੀ ਸ੍ਰੀ ਸੋਨੀ ਨੇ ਦਰਿਆ ਬਿਆਸ ਵਿਚ ਛੱਡਿਆ ਇਕ ਲੱਖ ਮੱਛੀਆਂ ਦਾ ਪੂੰਗ

ਦਰਿਆ ਬਿਆਸ ਵਿਚ ਮੱਛੀ ਦਾ ਪੂੰਗ ਛੱਡਦੇ ਸ੍ਰੀ ਓਮ ਪ੍ਰਕਾਸ਼ ਸੋਨੀ ਮੰਤਰੀ ਪੰਜਾਬ। ਨਾਲ ਹਨ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਅਤੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ।

ਦਰਿਆ ਬਿਆਸ ਵਿਚ ਮੱਛੀ ਦਾ ਪੂੰਗ ਛੱਡਦੇ ਸ੍ਰੀ ਓਮ ਪ੍ਰਕਾਸ਼ ਸੋਨੀ ਮੰਤਰੀ ਪੰਜਾਬ। ਨਾਲ ਹਨ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਅਤੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ।

*ਪਾਣੀ, ਹਵਾ, ਵਾਤਾਵਰਣ ਅਤੇ ਸਿਹਤ ਨੂੰ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ
ਅੰਮ੍ਰਿਤਸਰ (ਪ੍ਰਗਟ ਸਿੰਘ ਸਦਿਓੜਾ)-ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਸਿਹਤ, ਵਾਤਾਵਰਣ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਪੰਜਾਬ ਨੇ ਵਾਤਾਵਰਣ ਨੂੰ ਬਚਾਉਣ ਲਈ ਦਰਿਆ ਬਿਆਸ ਵਿੱਚ ਇਕ ਲੱਖ ਮੱਛੀਆਂ ਦਾ ਪੂੰਗ ਛੱਡਿਆ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਕ ਮਿਲ ਵਿਚੋਂ ਸ਼ੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਉਨ•ਾਂ ਜਲ ਜੀਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੱਛੀਆਂ ਦਾ ਪੂੰਗ ਛੱਡਿਆ ਗਿਆ ਹੈ। ਅੱਜ ਸਵੇਰੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸ੍ਰ ਸੋਨੀ ਨੇ ਕਿਸ਼ਤੀ ਤੇ ਸਵਾਰ ਹੋਏ ਅਤੇ ਦਰਿਆ ਦੇ ਵਿਚ ਜਾ ਕੇ ਮੱਛੀ ਪੂੰਗ ਛੱਡਿਆ।
ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਜਿਸ ਮਿੱਲ ਵਿੱਚੋਂ ਸ਼ੀਰਾ ਰਿਸਣ ਕਾਰਨ ਸੈਕੜੇ ਜਲ ਜੀਵ ਮਰ ਗਏ ਸਨ ਸਰਕਾਰ ਵੱਲੋਂ ਉਸ ਮਿੱਲ ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਮਿੱਲ ਅਜੇ ਤੱਕ ਬੰਦ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਾਤਾਵਰਣ ਨੂੰ ਬਚਾਉਣਾ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁੱਤ ਵੱਡੀ ਲੋੜ ਹੈ। ਉਨਾਂ ਕਿਹਾ ਕਿ ਜੋ ਨੁਕਸਾਨ ਪੰਜਾਬ ਦੀ ਆਬੋ-ਹਵਾ ਦਾ ਹੋ ਚੁੱਕਾ ਹੈ, ਉਸ ਨੂੰ ਭਰਨਾ ਬੜਾ ਔਖਾ ਹੈ, ਪਰ ਇਸ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਹਨ। ਉਨਾਂ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁੱਕਤ ਕਰਨ ਤੱਕ ਕੋਸ਼ਿਸ਼ ਜਾਰੀ ਰਹੇਗੀ। ਸ੍ਰੀ ਸੋਨੀ ਨੇ ਦੱਸਿਆ ਨਸ਼ਿਆਂ ਤੇ ਭਾਵੇਂ ਸਰਕਾਰ ਨੂੰ ਲੱਖ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਸਰਕਾਰ ਨਸ਼ਾ ਸਮਾਪਤ ਕਰਕੇ ਹੀ ਦਮ ਲਵੇਗੀ ਅਤੇ ਪੰਜਾਬ ਜਵਾਨੀ ਨੂੰ ਬਚਾਇਆ ਜਾਵੇਗਾ।
ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਦਰਿਆਵਾਂ ਨੂੰ ਸਾਫ, ਪਲਾਸਟਿਕ ਤੋਂ ਮੁਕਤ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਨ•ਾਂ ਦੱਸਿਆਕਿ 15 ਅਗਸਤ ਤੱਕ ਦਰਿਆ ਬਿਆਸ ਵਿੱਚ 20 ਲੱਖ ਮੱਛੀਆਂ ਦਾ ਪੂੰਗ ਛੱਡਿਆ ਜਾਵੇਗਾ ਜਿਸ ਵਿੱਚੋ ਹੁਣ ਤੱਕ 6 ਲੱਖ ਤੋਂ ਵੱਧ ਪੂੰਗ ਛੱਡਿਆ ਜਾ ਚੁੱਕਾ ਹੈ। ਵਾਤਾਵਰਣ ਮੰਤਰੀ ਨੇ ਦੱਸਿਆ ਕਿ ਅੱਜ ਇਹ ਸਾਰਾ ਪੂੰਗ ਰਾਜਾਸਾਂਸੀ ਪੂੰਗ ਫਾਰਮ ਤੋਂ ਲਿਆਂਦਾ ਗਿਆ ਹੈ ਜਿਸ ਵਿੱਚ 50 ਹਜ਼ਾਰ ਰੋਹੂ, 40 ਹਜ਼ਾਰ ਮੁਹਾਰ ਅਤੇ 10 ਹਜ਼ਾਰ ਕਹਿਲਾ ਮੱਛੀਆਂ ਹਨ।
ਇਸ ਮੌਕੇ ਸ੍ਰੀ ਸ਼ਿਵਰਾਜ ਸਿੰਘ ਬੱਲ, ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ, ਸ੍ਰੀ ਰਵਿੰਦਰ ਸਿੰਘ ਅਰੋੜਾ ਐਸ:ਡੀ:ਐਮ ਬਾਬਾ ਬਕਾਲਾ, ਸ੍ਰ ਐਸ:ਐਸ:ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸ੍ਰ ਗੁਰਿੰਦਰ ਸਿੰਘ ਮਜੀਠੀਆ ਚੀਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹਰਪਾਲ ਸਿੰਘ ਐਸ:ਡੀ:ਓ, ਹਰਦੀਪ ਸਿੰਘ ਐਸ:ਈ, ਸ੍ਰੀ ਰਾਜ ਕੁਮਾਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਅਤੇ ਸ੍ਰ ਹਰਪ੍ਰੀਤ ਸਿੰਘ ਡੀ:ਐਸ:ਪੀ ਬਾਬਾ ਬਕਾਲਾ ਵੀ ਹਾਜ਼ਰ ਸਨ।

About Sting Operation

Leave a Reply

Your email address will not be published. Required fields are marked *

*

themekiller.com