ਅੰਮ੍ਰਿਤਸਰ ‘ਚ ਤਾਸ਼ ਦੇ ਪੱਤਿਆ ਵਾਂਗ ਢਹਿ ਗਈ 3 ਮੰਜ਼ਲਾ ਇਮਾਰਤ

29 amritsar
ਅੰਮ੍ਰਿਤਸਰ (Sting Operation) – ਸੁਲਤਾਨਵਿੰਡ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਅਫਰਾ-ਤਫਰੀ ਮੱਚ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਬਿਲਡਿੰਗ ਵਿੱਚ ਰਹਿਣ ਵਾਲਿਆਂ ਨੂੰ ਪਹਿਲਾਂ ਹੀ ਖਦਸ਼ਾ ਸੀ ਕਿ ਇਮਾਰਤ ਡਿੱਗਣ ਵਾਲੀ ਹੈ। ਇਸੇ ਕਰਕੇ ਉਹ ਕੁਝ ਸਮਾਂ ਪਹਿਲਾਂ ਹੀ ਇਸ ਵਿੱਚੋਂ ਬਾਹਰ ਆ ਗਏ, ਜਿਸ ਕਰਕੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਦਰਅਸਲ ਇਮਾਰਤ ਦੇ ਨਾਲ ਗੁਰਦਵਾਰਾ ਸਾਹਿਬ ਦੀ ਵੀ ਉਸਾਰੀ ਚੱਲ ਰਹੀ ਸੀ ਜਿੱਥੇ ਬੇਸਮੈਂਟ ਦੀ ਜ਼ਿਆਦਾ ਡੂੰਘਾਈ ਤਕ ਖੁਦਾਈ ਕਰ ਦਿੱਤੀ ਗਈ ਸੀ। ਇਸੇ ਨਾਲ ਤਿੰਨ ਮੰਜ਼ਲਾ ਇਮਾਰਤ ਡਿੱਗ ਪਈ।
ਬਿਲਡਿੰਗ ਦੇ ਮਾਲਕ ਤਰਸੇਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕਰਨੀ ਚਾਹੀਦੀ ਹੈ। ਤਰਸੇਮ ਦੇ ਵੱਡੇ ਭਰਾ ਅਰਜਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਪੂਰਾ ਘਰ ਮਲਬੇ ਵਿੱਚ ਤਬਦੀਲ ਹੋ ਗਿਆ ਹੈ। ਉਸ ਦੇ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉਸ ਨੇ ਵੀ ਪ੍ਰਸ਼ਾਸਨ ਤੋਂ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ।
ਪੁਲਿਸ ਮੁਤਾਬਕ ਡਿੱਗਣ ਵਾਲੀ ਬਿਲਡਿੰਗ ਦੇ ਨਾਲ ਗੁਰਦਵਾਰਾ ਸਾਹਿਬ ਦੀ ਉਸਾਰੀ ਚੱਲ ਰਹੀ ਸੀ, ਜਿਸ ਦੇ ਬੇਸਮੈਂਟ ਦੀ ਜ਼ਿਆਦਾ ਡੂੰਘਾਈ ਤਕ ਖੁਦਾਈ ਕੀਤੇ ਜਾਣ ਤੇ ਆਰਕੀਟੈਕਟ ਦੀ ਗ਼ਲਤੀ ਨਾਲ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਆਰਕੀਟੈਕਟ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ

About Sting Operation

Leave a Reply

Your email address will not be published. Required fields are marked *

*

themekiller.com