ਅੱਤਵਾਦੀਆਂ ਨੇ ਅਗ਼ਵਾ ਕੀਤਾ ਕਸ਼ਮੀਰ ਦਾ ਸੀਨੀਅਰ ਪੁਲਿਸ ਅਫ਼ਸਰ

21 kashmir
(Sting Operation) – ਜੰਮੂ-ਕਸ਼ਮੀਰ ‘ਚ ਇਕ ਹੋਰ ਪੁਲਿਸ ਅਧਿਕਾਰੀ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਪੁਲਵਾਮਾ ਦੇ ਤਰਾਲ ਇਲਾਕੇ ਦੇ ਚੌਨਾਤਰ ਇਲਾਕੇ ਤੋਂ ਅੱਤਵਾਦੀਆਂ ਨੇ ਸਪੈਸ਼ਲ ਪੁਲਿਸ ਅਫਸਰ ਮੁਦਾਸਿਰ ਅਹਿਮਦ ਲੋਨ ਨੂੰ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ ਤੋਂ ਅਗਵਾ ਕਰ ਲਿਆ।
ਪੁਲਿਸ ਮੁਤਾਬਕ ਸੁਰੱਖਿਆ ਬਲਾਂ ਨੇ ਅਗਵਾ ਕੀਤੇ ਪੁਲਿਸ ਕਰਮੀ ਦੀ ਤਲਾਸ਼ ਲਈ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਵਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਜਿਨ੍ਹਾਂ ਨਾਲ ਨਿਪਟਣ ਦੀ ਲੋੜ ਹੈ ਪਰ ਫਿਲਹਾਲ ਕੋਈ ਐਡਵਾਇਜ਼ਰੀ ਨਹੀਂ ਜਾਰੀ ਕੀਤੀ ਗਈ।
ਤਰਾਲ ਇਲਾਕੇ ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਦਾ ਗੜ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ 6 ਜੁਲਾਈ ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਸ਼ੋਂਪੀਆਂ ਜ਼ਿਲ੍ਹੇ ਤੋਂ ਇੱਕ ਪੁਲਿਸ ਕਰਮੀ ਅਗਵਾ ਕਰ ਲਿਆ ਸੀ ਜਿਸਦੀ ਬਾਅਦ ‘ਚ ਗੋਲੀਆਂ ਨਾਲ ਛਲਣੀ ਲਾਸ਼ ਬਰਾਮਦ ਕੀਤੀ ਗਈ ਸੀ। ਜਦਕਿ 14 ਜੂਨ ਨੂੰ ਅੱਤਵਾਦੀਆਂ ਨੇ ਔਰੰਗਜੇਬ ਖਾਨ ਨੂੰ ਅਗਵਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਸੀ।

About Sting Operation

Leave a Reply

Your email address will not be published. Required fields are marked *

*

themekiller.com