ਇਕ ਹੋਰ ਟੀ. ਵੀ. ਕੱਪਲ ਹੋਇਆ ਅਲੱਗ, ਟੁੱਟਿਆ 3 ਸਾਲ ਪੁਰਾਣਾ ਵਿਆਹ

37 avinash
ਮੁੰਬਈ (Sting Operation) – ਟੀ. ਵੀ. ਕੱਪਲ ਅਵਿਨਾਸ਼ ਸਚਦੇਵ ਤੇ ਸ਼ਾਲਮਲੀ ਦੇਸਾਈ ਨੇ ਆਪਣੇ ਤਿੰਨ ਸਾਲ ਪੁਰਾਣੇ ਵਿਆਹ ਨੂੰ ਖਤਮ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਦੋਵੇਂ ਪਿਛਲੇ ਇਕ ਸਾਲ ਤੋਂ ਅਲੱਗ ਰਹਿ ਰਹੇ ਸਨ। ਪਿਛਲੇ ਸਾਲ ਤੋਂ ਹੀ ਦੋਵਾਂ ਦੇ ਵਿਆਹ ‘ਚ ਕੜਵਾਹਟ ਦੀਆਂ ਖਬਰਾਂ ਆ ਰਹੀਆਂ ਸਨ। ਅਵਿਨਾਸ਼ ਨੇ ਸਪਾਟਬੁਆਏ ਨੂੰ ਕਿਹਾ ਕਿ ਉਸ ਨੂੰ ਤੇ ਸ਼ਾਲਮਲੀ ਨੂੰ ਤਲਾਕ ਮਿਲ ਗਿਆ ਹੈ। ਪੋਰਟਲ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਸ਼ਾਲਮਲੀ ਹੁਣ ਆਪਣੀ ਮੰਮੀ ਨਾਲ ਰਹਿੰਦੀ ਹੈ।
ਦੋਵਾਂ ਦੀ ਮੁਲਾਕਾਤ ‘ਇਸ ਪਿਆਰ ਕੋ ਕਯਾ ਨਾਮ ਦੂੰ? ਇਕ ਬਾਰ ਫਿਰ’ ਦੌਰਾਨ ਹੋਈ ਸੀ। 2015 ‘ਚ ਉਨ੍ਹਾਂ ਨੇ ਵਿਆਹ ਕਰਵਾਇਆ ਸੀ। ਸ਼ੁਰੂਆਤ ‘ਚ ਉਨ੍ਹਾਂ ਵਿਚਾਲੇ ਸਭ ਸਹੀ ਸੀ ਪਰ ਬਾਅਦ ‘ਚ ਲੜਾਈਆਂ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ। 2017 ‘ਚ ਉਨ੍ਹਾਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ।
ਇੰਡੀਅਨ ਵਿਕੀਮੀਡੀਆ ਨਾਲ ਗੱਲ ਕਰਦਿਆਂ ਅਵਿਨਾਸ਼ ਨੇ ਕਿਹਾ ਸੀ, ‘ਜੋ ਵੀ ਲਿਖਿਆ ਜਾਂ ਕਿਹਾ ਜਾ ਰਿਹਾ ਹੈ, ਉਹ ਟੀ. ਆਰ. ਪੀ. ਲਈ ਹੈ। ਇਹ ਸਭ ਗਲਤ ਹੈ। ਹਾਂ, ਸਾਡੇ ਵਿਆਹ ‘ਚ ਕੁਝ ਦਿੱਕਤਾਂ ਹਨ ਤੇ ਅਸੀਂ ਇਨ੍ਹਾਂ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਹ ਜ਼ਿੰਦਗੀ ਹੈ ਤੇ ਰਿਸ਼ਤਿਆਂ ‘ਚ ਸਮੱਸਿਆਵਾਂ ਆ ਹੀ ਜਾਂਦੀਆਂ ਹਨ। ਅਸੀਂ ਇਕੱਠੇ ਹੀ ਰਹਿੰਦੇ ਹਾਂ।’
ਸ਼ਾਲਮਲੀ ਨੇ ਵੀ ਅਜਿਹੀਆਂ ਰਿਪੋਰਟਸ ਨੂੰ ਖਾਰਜ ਕਰਦਿਆਂ ਕਿਹਾ ਸੀ, ‘ਇਹ ਸਭ ਸੁਣ ਕੇ ਮੈਂ ਹੈਰਾਨ ਹਾਂ। ਇਹ ਸਭ ਬਕਵਾਸ ਹੈ। ਕੁਝ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਡੀ ਨਿੱਜੀ ਸਮੱਸਿਆ ਹੈ। ਉਨ੍ਹਾਂ ਨੇ ਮੇਰੇ ‘ਤੇ ਕਦੇ ਉਂਗਲੀ ਵੀ ਨਹੀਂ ਚੁੱਕੀ ਹੈ ਤੇ ਲੋਕ ਕਹਿ ਰਹੇ ਹਨ ਕਿ ਉਹ ਮੈਨੂੰ ਮਾਰਦੇ ਹਨ। ਮੈਂ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਹੈ।’

About Sting Operation

Leave a Reply

Your email address will not be published. Required fields are marked *

*

themekiller.com