ਇੱਕ ਪਾਸੇ ਗਾਂ ਰੱਖਿਆ ਦੇ ਨਾਂ ’ਤੇ ਕਤਲ, ਦੂਜੇ ਪਾਸੇ ਭੁੱਖ ਨਾਲ ਮਰੀਆਂ 48 ਗਊਆਂ

25 cows
ਨਵੀਂ ਦਿੱਲੀ (Sting Operation) – ਕੌਮੀ ਰਾਜਧਾਨੀ ਵਿੱਚ ਇੱਕ ਗਊਸ਼ਾਲਾ ਵਿੱਚ ਚਾਰੇ ਦੀ ਕਮੀ ਤੇ ਬਿਮਾਰੀਆਂ ਦੀ ਵਜ੍ਹਾ ਕਰਕੇ ਘੱਟੋ-ਘੱਟ 48 ਗਊਆਂ ਦੀ ਮੌਤ ਹੋ ਗਈ। ਕੱਲ੍ਹ ਤਕ 36 ਗਊਆਂ ਦੇ ਮਰਨ ਦੀ ਖ਼ਬਰ ਸੀ। ਗਊਆਂ ਦੇ ਮਰਨ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਕਈ ਦਿਨਾਂ ਤਕ ਗਊਸ਼ਾਲਾ ਵਿੱਚ ਹੀ ਪਈਆਂ ਰਹੀਆਂ। ਖਬਰ ਮੀਡੀਆ ਵਿੱਚ ਆਉਣ ਬਾਅਦ ਅੱਦ ਐਮਸੀਡੀ ਟੀਮ ਲਾਸ਼ਾਂ ਚੁੱਕਣ ਪਹੁੰਚੀ।
ਕੇਜਰੀਵਾਲ ਸਰਕਾਰ ਨੇ ਗਊਸ਼ਾਲਾ ਵਿੱਚ ਡਾਕਟਰਾਂ ਦੀ ਟੀਮ ਭੇਜੀ ਹੈ। ਸਵੇਰੇ ਐਮਸੀਡੀ ਦੇ ਸਫਾਈ ਕਰਮਚਾਰੀ ਮੌਕੇ ’ਤੇ ਤਾਇਨਾਤ ਰਹੇ। ਗਊਆਂ ਦੇ ਖਾਣ-ਪੀਣ ਲਈ ਖਲ਼ ਤੇ ਚਾਰਾ ਮੰਗਵਾਇਆ ਗਿਆ। ABP ਨਿਊਜ਼ ਦੀ ਟੀਮ ਮਾਮਲੇ ਦੀ ਤਹਿਕੀਕਾਤ ਕਰਨ ਲਈ ਗਊਸ਼ਾਲਾ ਪੁੱਜੀ ਪਰ ਪ੍ਰਬੰਧਕਾਂ ਨੇ ਟੀਮ ਨੂੰ ਅੰਦਰ ਜਾਣੋਂ ਰੋਕ ਦਿੱਤਾ। ਪਿੰਡ ਵਾਲਿਆਂ ਨੇ ਮੀਡੀਆ ਨੂੰ ਦੱਸਿਆ ਕਿ ਜੇ ਗਊਸ਼ਾਲਾ ਵਿੱਚ ਸਾਫ ਸਫਾਈ ਹੋਈ ਹੁੰਦੀ ਤਾਂ ਅੱਜ ਇਹ ਹਾਦਸਾ ਨਹੀਂ ਹੋਣਾ ਸੀ।
ਦੱਸਿਆ ਜਾਂਦਾ ਹੈ ਕਿ ਗਊਸ਼ਾਲਾ ਦੀ ਦੇਖਰੇਖ ਕਰਨ ਵਾਲਿਆਂ ਵਿੱਚ ਵਿਵਾਦ ਚੱਲ ਰਿਹਾ ਹੈ। ਆਸ਼ਰਮ ਦੀ ਦੇਖਰੇਖ ਦੀ ਜ਼ਿੰਮੇਵਾਰੀ ਗੁਰੂ ਛਾਇਆ ਨਾਂ ਦੀ ਮਹਿਲਾ ਨੂੰ ਦਿੱਤੀ ਗਈ ਸੀ ਜਿਸ ’ਤੇ ਪੈਸਿਆਂ ਸਬੰਧੀ ਵਿਵਾਦ ਚੱਲ ਰਿਹਾ ਹੈ। 2015 ਤੋਂ ਆਸ਼ਰਮ ਦੀ ਦੇਖਰੇਖ ਕਰ ਰਹੇ ਸ਼ਿਆਮਾ ਨੇ ਕਿਹਾ ਕਿ ਪਿੰਡ ਵਾਲਿਆਂ ਨਾਲ ਵਿਵਾਦ ਵਧਣ ਕਾਰਨ ਉਨ੍ਹਾਂ 15 ਜੁਲਾਈ ਨੂੰ ਆਸ਼ਰਮ ਛੱਡ ਦਿੱਤਾ ਸੀ।
ਇਹ ਘਟਨਾ ਇਸ ਸਮੇਂ ਵਾਪਰੀ ਹੈ ਜਦੋਂ ਹਾਲ ਹੀ ਵਿੱਚ ਗਊ ਰੱਖਿਆ ਦੇ ਨਾਂ ’ਤੇ ਰਾਜਸਥਾਨ ਦੇ ਅਲਵਰ ਵਿੱਚ ਰਕਬਰ ਖਾਨ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

About Sting Operation

Leave a Reply

Your email address will not be published. Required fields are marked *

*

themekiller.com