ਦੇਸ਼ ਭਰ ’ਚ ਮੀਂਹ ਕਾਰਨ 465 ਮੌਤਾਂ, ਦਿੱਲੀ ’ਤੇ ਹੜ੍ਹ ਦਾ ਖ਼ਤਰਾ

22 delhi
ਨਵੀਂ ਦਿੱਲੀ (Sting Operation) – ਦੇਸ਼ ਭਰ ਵਿੱਚ ਮੀਂਹ ਕਹਿਰ ਬਣ ਵਰ੍ਹ ਰਿਹਾ ਹੈ। ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤਕ ਮੀਂਹ ਕਾਰਨ 465 ਮੌਤਾਂ ਹੋ ਗਈਆਂ ਹਨ। ਸਰਕਾਰ ਨੇ 5 ਸੂਬਿਆਂ ਵਿੱਚ 465 ਜਣਿਆਂ ਦੀ ਮੌਤ ਦਾ ਅੰਕੜਾ ਦਿੱਤਾ ਹੈ। ਯੂਪੀ ਵਿੱਚ ਹੁਣ ਤਕ 30 ਜਣਿਆਂ ਦੀ ਮੌਤ ਹੋਈ ਹੈ।
ਹਥਣੀਕੁੰਡ ਤੋਂ ਹਰਿਆਣਾ ਦਾ ਪਾਣੀ ਛੱਡਣ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲ, ਬੰਗਾਲ ਤੇ ਮਹਾਂਰਾਸ਼ਟਰ ਵਿੱਚ ਕੁੱਲ 465 ਮੌਤਾਂ ਦੀ ਪੁਸ਼ਟੀ ਕੀਤੀ ਹੈ।
ਗੁਜਰਾਤ ’ਚ ਘਰਾਂ ਦੀ ਤਬਾਹੀ
ਗੁਜਰਾਤ ਵਿੱਚ ਬਾਰਸ਼ ਦੀ ਵਜ੍ਹਾ ਨਾਲ 213 ਪਿੰਡ ਪ੍ਰਭਾਵਿਤ ਹੋਏ ਹਨ। 89 ਪੱਕੇ ਤੇ 1413 ਕੱਚੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸੂਬੇ ਵਿੱਚ 15912 ਲੋਕਾਂ ਨੂੰ ਬਚਾਅ ਕੇ ਬਾਹਰ ਕੱਢਿਆ ਗਿਆ ਹੈ। ਉੱਧਰ ਮਹਾਂਰਾਸ਼ਟਰ ਵਿੱਚ ਡੁੱਬਣ ਦੀ ਵਜ੍ਹਾ ਕਰਕੇ 138 ਜਣਿਆਂ ਦੀ ਮੌਤ ਤੇ 117 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਅਸਾਮ ਵਿੱਚ 1,224 ਘਰ ਪ੍ਰਭਾਵਿਤ
ਅਸਾਮ ਵਿੱਚ ਬਾਰਸ਼ ਨਾਲ 1,224 ਪਿੰਡ ਪ੍ਰਭਾਵਿਤ ਹੋਏ ਹਨ ਤੇ 10,17,968 ਲੋਕਾਂ ਤੇ ਇਸ ਦੀ ਗੰਭੀਰ ਅਸਰ ਪਿਆ ਹੈ। ਬਾਰਸ਼ ਕਾਰਨ ਸੂਬੇ ਵਿੱਚ 428 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 4609 ਘਰਾਂ ’ਤੇ ਅੰਸ਼ਿਕ ਤੌਰ ’ਤੇ ਇਸ ਦਾ ਅਸਰ ਪਿਆ ਹੈ। ਇੱਥੋਂ 34,921 ਲੋਕਾਂ ਨੂੰ ਆਪਾਤ ਸਥਿਤੀ ਤੋਂ ਬਾਹਰ ਕੱਢਿਆ ਗਿਆ ਹੈ।
ਕੇਰਲ ’ਚ 2,232 ਪਿੰਡਾਂ ’ਤੇ ਅਸਰ
ਕੇਰਲ ਵਿੱਚ ਬਾਰਸ਼ ਦੀ ਵਜ੍ਹਾ ਕਰਕੇ 2,232 ਪਿੰਡ ਤੇ 14,975 ਲੋਕ ਪ੍ਰਭਾਵਿਤ ਹੋਏ ਹਨ। ਇੱਥੇ 5,183 ਜਣਿਆਂ ਨੂੰ ਆਪਾਤਕਾਲੀਨ ਸਥਿਤੀ ਵਿੱਚੋਂ ਬਾਹਰ ਕੱਢਿਆ ਗਿਆ ਹੈ। 427 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ 11,276 ਘਰਾਂ ਨੂੰ ਨੁਕਸਾਨ ਪੁੱਜਾ ਹੈ।
ਪੱਛਮ ਬੰਗਾਲ ਵਿੱਚ 47,680 ਹੈਕਟੇਅਰ ਰਕਬੇ ਹੇਠ ਫ਼ਸਲ ਤਬਾਹ
ਪੱਛਮ ਬੰਗਾਲ ਵਿੱਚ ਬਾਰਸ਼ ਨਾਲ 1,269 ਪਿੰਡਾਂ ’ਤੇ ਅਸਰ ਪਿਆ ਤੇ 1,61,935 ਜਣੇ ਇਸ ਦੀ ਚਪੇਟ ਵਿੱਚ ਆ ਗਏ ਹਨ। ਬਾਰਸ਼ ਦੀ ਮਾਰ ਨਾਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ 6,709 ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਇੱਥੇ 47,680 ਹੈਕਟੇਅਰ ਜ਼ਮੀਨ ’ਤੇ ਉਗਾਈ ਫਸਲ ਤਬਾਹ ਹੋ ਗਈ ਹੈ।

About Sting Operation

Leave a Reply

Your email address will not be published. Required fields are marked *

*

themekiller.com