ਧੋਖਾਧੜੀ ਮਾਮਲਾ : ਦਲੇਰ ਮਹਿੰਦੀ ਅਦਾਲਤ ‘ਚ ਪੇਸ਼, ਅਗਲੀ ਸੁਣਵਾਈ 4 ਸਤੰਬਰ

43 daler
ਪਟਿਆਲਾ (Sting Operation) – ਕਬੂਤਰਬਾਜ਼ੀ ਮਾਮਲੇ ‘ਚ ਹੋਈ 2 ਸਾਲ ਦੀ ਸਜ਼ਾ ਖਿਲਾਫ ਕੀਤੀ ਗਈ ਅਪੀਲ ਦੀ ਸੁਣਵਾਈ ਲਈ ਬੀਤੇ ਦਿਨ ਪੌਪ ਗਾਇਕ ਦਲੇਰ ਮਹਿੰਦੀ ਅਦਾਲਤ ‘ਚ ਪੇਸ਼ ਹੋਏ। ਦਲੇਰ ਮਹਿੰਦੀ ਵਲੋਂ ਵਕੀਲ ਐਡਵੋਕੇਟ ਬਲਜਿੰਦਰ ਸਿੰਘ ਸੋਢੀ ਪੇਸ਼ ਹੋਏ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 4 ਸਤੰਬਰ ਲਈ ਰੱਖੀ ਹੈ। ਦਲੇਰ ਮਹਿੰਦੀ ਨੂੰ ਮਾਰਚ ਮਹੀਨੇ ‘ਚ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਖਿਲਾਫ ਦਲੇਰ ਮਹਿੰਦੀ ਵਲੋਂ ਉੱਪਰਲੀ ਅਦਾਲਤ ‘ਚ ਅਪੀਲ ਦਾਇਰ ਕੀਤੀ ਗਈ ਸੀ। ਉਸੇ ਅਪੀਲ ਦੀ ਸੁਣਵਾਈ ਕੱਲ ਸੀ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਪਟਿਆਲਾ ਨਾਲ ਸੰਬੰਧਤ ਇਹ ਮਾਮਲਾ ਸਤੰਬਰ 2003 ਦਾ ਹੈ। ਪਿੰਡ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਅਤੇ ਹੋਰਨਾਂ ਵਲੋਂ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਮਹਿੰਦੀ ਸਮੇਤ ਕੁਝ ਹੋਰਨਾਂ ‘ਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲਾਏ ਗਏ ਸਨ। ਇਸ ਮਾਮਲੇ ‘ਚ ਕਈ ਮਹੀਨੇ ਪਹਿਲਾਂ ਸਥਾਨਕ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲਾਂ ਦੀ ਕੈਦ ਦੀ ਸਜ਼ਾ ਹੋਈ ਸੀ। ਦੱਸ ਦੇਈਏ ਕਿ ਸ਼ਮਸ਼ੇਰ ਮਹਿੰਦੀ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮ ਬਰੀ ਹੋ ਗਏ ਸਨ।

About Sting Operation

Leave a Reply

Your email address will not be published. Required fields are marked *

*

themekiller.com