ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਦੋਸਤਾਂ ਲਾਸ਼ ਗੰਨੇ ਦੇ ਖੇਤ ‘ਚ ਸੁੱਟੀ

30 nsha
ਗੁਰਦਾਸਪੁਰ (Sting Operation) – ਦੀਨਾਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਨੂੰ ਉਸ ਦੇ ਦੋਸਤ ਨੇ ਹੀ ਨਸ਼ੇ ਦਾ ਟੀਕਾ ਲਾਇਆ ਸੀ। ਮੌਤ ਹੋਣ ਮਗਰੋਂ ਦੋਸਤਾਂ ਨੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਲਾਸ਼ ਮਿਲਣ ਮਗਰੋਂ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਦਰਅਸਲ ਦੀਨਾਨਗਰ ਦੇ ਪਿੰਡ ਅਵਾਂਖਾ ਦਾ ਰਹਿਣ ਵਾਲਾ ਪਰਵੇਸ਼ ਕੁਮਾਰ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਦੋਸਤ ਸ਼ੈਲੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ। ਇਸ ਉਪਰੰਤ ਸ਼ੈਲੀ ਦੀ ਨਿਸ਼ਾਨਦੇਹੀ ‘ਤੇ ਪਰਵੇਸ਼ ਦੀ ਲਾਸ਼ ਮਦਾਰਪੁਰ ਪਿੰਡ ਵਿੱਚ ਗੰਨੇ ਦੇ ਖੇਤਾਂ ਤੋਂ ਬਰਾਮਦ ਕੀਤੀ ਗਈ। ਪਿਛਲੇ 6 ਦਿਨਾਂ ਤੋਂ ਲਾਸ਼ ਖੇਤਾਂ ਵਿੱਚ ਪਈ ਰਹਿਣ ਕਾਰਨ ਪੂਰੀ ਤਰ੍ਹਾਂ ਸੜ ਚੁੱਕੀ ਹੈ।
ਮ੍ਰਿਤਕ ਪ੍ਰਵੇਸ਼ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੇ ਚਾਚੇ ਦੇ ਘਰ ਗਿਆ ਹੋਇਆ ਸੀ। ਉਸ ਦਾ ਦੋਸਤ ਸ਼ੈਲੀ ਪ੍ਰਵੇਸ਼ ਨੂੰ ਉੱਥੋਂ ਭਰਾ ਦੇ ਘਰ ਲੈ ਗਿਆ। ਉਸ ਉਪਰੰਤ ਦੋ ਦਿਨ ਤੱਕ ਘਰ ਵਾਪਸ ਨਹੀਂ ਆਇਆ। ਇਸ ਸਬੰਧੀ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਸ਼ੈਲੀ ਵੱਲੋਂ ਸਰਪੰਚ ਨੂੰ ਕੋਈ ਜਾਣਕਾਰੀ ਨਾ ਦੇਣ ਕਾਰਨ ਬੀਤੇ ਕੱਲ੍ਹ 5 ਦਿਨ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।
ਪੁਲਿਸ ਵੱਲੋਂ ਸ਼ੈਲੀ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪੁਲਿਸ ਨੂੰ ਦੱਸਿਆ ਦੀ ਉਨ੍ਹਾਂ ਨੇ ਡਰੱਗ ਦਾ ਟੀਕੇ ਲਾਇਆ ਗਿਆ ਸੀ। ਪ੍ਰਵੇਸ਼ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਦੋ ਦਿਨ ਤੱਕ ਗੱਡੀ ਵਿੱਚ ਲੈ ਕੇ ਘੁੰਮਦਾ ਰਿਹਾ। ਬਾਅਦ ਵਿੱਚ ਪਿੰਡ ਮਦਾਰਪੁਰ ਵਿੱਚ ਗੰਨੇ ਦੇ ਖੇਤਾਂ ਵਿੱਚ ਲਾਸ਼ ਸੁੱਟ ਦਿੱਤੀ।
ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਗੁਰਦਸਪੁਰ ਸਵਰਣਦੀਪ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸਤਾਂ ਨੇ ਡਰੱਗ ਦੇ ਟੀਕੇ ਇਕੱਠੇ ਲਾਏ ਸੀ। ਟੀਕੇ ਲਾਉਣ ਬਾਅਦ ਪਰਵੇਸ਼ ਕੁਮਾਰ ਦੀ ਹਾਲਤ ਵਿਗੜਨ ਲੱਗੀ। ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਤੇ ਡਰ ਦੇ ਮਾਰੇ ਪ੍ਰਵੇਸ਼ ਦੇ ਦੋਸਤ ਨੇ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤਾਂ ਵਿੱਚ ਸੁੱਟ ਦਿੱਤਾ।

About Sting Operation

Leave a Reply

Your email address will not be published. Required fields are marked *

*

themekiller.com