ਪੀਐਮ ਬਣਨ ਤੋਂ ਪਹਿਲਾਂ ਇਮਰਾਨ ‘ਤੇ ਅਮਰੀਕਾ ਦਿਆਲ

5 pak
ਵਾਸ਼ਿੰਗਟਨ (Sting Operation) – ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਤੇ ਅਜਿਹੇ ਵਿੱਚ ਉਹ ਅਮਰੀਕਾ ਦੱਖਣ ਏਸ਼ੀਆ ਵਿੱਚ ਸੁਰੱਖਿਆ, ਸਥਿਰਤਾ ਤੇ ਵਿਕਾਸ ਦਾ ਮਕਸਦ ਹਾਸਲ ਕਰਨ ਲਈ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਮੁਖੀ ਇਮਰਾਨ ਖਾਨ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ‘ਨਵਾਂ ਪਾਕਿਸਤਾਨ’ ਸਿਰਜਣ ਦਾ ਵਾਅਦਾ ਕੀਤਾ ਹੈ। ਅਮਰੀਕੀ ਬੁਲਾਰੇ ਨੇ ਕਿਹਾ ਕਿ ਦੱਖਣ ਏਸ਼ੀਆ ਲਈ ਅਮਰੀਕੀ ਰਣਨੀਤੀ ਤੇ ਅਫ਼ਗ਼ਾਨ ਸ਼ਾਂਤੀ ਵਾਰਤਾ ਦੇ ਮੁੱਦੇ ਸਬੰਧੀ ਵਾਸ਼ਿੰਗਟਨ, ਇਸਲਾਮਾਬਾਦ ਦੇ ਨਾਲ ਨਜ਼ਦੀਕੀਆਂ ਬਣਾ ਕੇ ਕੰਮ ਕਰੇਗਾ।
ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਦੌਰਾਨ ਅਭੀਵਿਅਕਤੀ, ਸੰਗਠਨ ਤੇ ਮੀਡੀਆ ਦੀ ਸੁਤੰਤਰਤਾ ’ਤੇ ਪਾਬੰਧੀਆਂ ਲੱਗਣ ਦੀ ਰਿਪੋਰਟ ਤੋਂ ਕਾਫੀ ਚਿੰਤਿਤ ਰਿਹਾ ਹੈ।
ਕੱਲ੍ਹ ਇਮਰਾਨ ਖਾਨ ਨੇ ਵੀ ਜਿੱਤ ਪਿੱਛੋਂ ਪਹਿਲੀ ਵਾਰ ਬੋਲਦਿਆਂ ਅਮਰੀਕਾ ਨਾਲ ਸਬੰਧਾਂ ਵਿੱਚ ਸੰਤੁਲਨ ਕਾਇਮ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੀਨ ਸਮਰਥਿਤ ਸੀਪੇਕ ਦੀ ਭਰਪੂਰ ਫਾਇਦਾ ਲੈਣ ਦੀ ਕੋਸ਼ਿਸ਼ ਕਰਨਗੇ।
ਪੀਟੀਆਈ ਦੀ ਜਿੱਤ ਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ‘ਚੋਣਾਂ ਵਿੱਚ ਧਾਂਦਲੀ’ ਦਾ ਇਲਜ਼ਾਮ ਲਾਉਂਦਿਆਂ ਚੋਣ ਨਤੀਜਿਆਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਖ਼ਿਲਾਫ਼ ਕਾਨੂੰਨੀ ਤੇ ਸਿਆਸੀ ਤਰੀਕਿਆਂ ਦਾ ਸਹਾਰਾ ਲੈਣਗੇ।

About Sting Operation

Leave a Reply

Your email address will not be published. Required fields are marked *

*

themekiller.com