ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤ ਦੀ ਹਾਲਤ ਮੰਦੀ

9 spotl
ਲੰਡਨ (Sting Operation) – ਹਾਕੀ ਵਿਸ਼ਵ ਕੱਪ ਵਿੱਚ ਬੀਤੇ ਦਿਨ ਦੇ ਮੈਚ ਵਿੱਚ ਭਾਰਤੀ ਟੀਮ ਦੀ ਟੱਕਰ ਆਇਰਲੈਂਡ ਦੀ ਟੀਮ ਨਾਲ ਹੋਈ ਜਿਸ ਵਿੱਚ ਭਾਰਤ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਆਇਰਲੈਂਡ ਦੀ ਟੀਮ 1-0 ਨਾਲ ਜੇਤੂ ਰਹੀ। ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਧਮਾਕੇਦਾਰ ਆਗਾਜ਼ ਕੀਤਾ ਸੀ ਪਰ ਇਸ ਤੋਂ ਬਾਅਦ ਟੀਮ ਦੇ ਗਤੀ ਬੇਹੱਦ ਮੱਠੀ ਪੈ ਗਈ ਹੈ। ਬੁੱਧਵਾਰ ਨੂੰ ਖੇਡੇ ਦੂਜੇ ਮੈਚ ਵਿੱਚ ਵੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਇਰਲੈਂਡ ਨੇ ਪਹਿਲੇ ਕੁਆਟਰ ਵਿੱਚ ਹੀ ਐਨਾ ਓ ਫਲੈਨਾਗਨ ਦੇ ਗੋਲ ਆਸਰੇ 1-0 ਦੀ ਲੀਡ ਹਾਸਲ ਕਰ ਲਈ ਸੀ। ਮੈਚ ਦੇ ਅੰਤ ਤਕ ਆਇਰਲੈਂਡ ਨੇ ਭਾਰਤ ਨੂੰ ਮੈਚ ਵਿੱਚ ਵਾਪਸੀ ਦਾ ਮੌਕਾ ਨਹੀਂ ਦਿੱਤਾ ਤੇ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਆਇਰਲੈਂਡ ਨੇ ਕੁਆਟਰਫਾਈਨਲ ਵਿੱਚ ਐਂਟਰੀ ਕਰ ਲਈ ਹੈ। ਭਾਰਤ ਨੇ ਇੰਗਲੈਂਡ ਨਾਲ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ, ਜਦਕਿ ਅੱਜ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਭਾਰਤੀ ਟੀਮ ਪੂਲ ਬੀ ਵਿੱਚ ਤੀਜੇ ਸਥਾਨ ’ਤੇ ਹੈ। ਪਲੇਆਫ ਮੈਚ ਵਿੱਚ ਜਗ੍ਹਾ ਬਣਾਉਣ ਲਈ ਹੁਣ ਭਾਰਤੀ ਟੀਮ ਲਈ ਅਮਰੀਕਾ ਖਿਲਾਫ ਹੋਣ ਵਾਲੇ ਮੈਚ ਵਿੱਚ ਘੱਟੋ-ਘਟ ਡਰਾਅ ਖੇਡਣਾ ਜ਼ਰੂਰੀ ਹੋਵੇਗਾ। ਭਾਰਤ ਤੇ ਅਮਰੀਕਾ ਵਿਚਾਲੇ 29 ਜੁਲਾਈ ਨੂੰ ਮੁਕਾਬਲਾ ਹੋਏਗਾ।

About Sting Operation

Leave a Reply

Your email address will not be published. Required fields are marked *

*

themekiller.com