ਵੈੱਬ ਸੀਰੀਜ਼ ‘ਦਿ ਬਾਰਡ…’ ‘ਚ ਇਮਰਾਨ ਹਾਸ਼ਮੀ ਨਿਭਾਵੇਗਾ ਅਹਿਮ ਕਿਰਦਾਰ

39 emraan-hashmi
ਮੁੰਬਈ (Sting Operation) – ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਵੈੱਬ ਸੀਰੀਜ਼ ਦੇ ਬਿਜ਼ਨੈੱਸ ‘ਚ ਹੱਥ ਅਜ਼ਮਾਉਣ ਜਾ ਰਹੇ ਹਨ। ਸ਼ਾਹਰੁਖ ਭਾਰਤ ਦੇ ਵੱਡੇ ਸਟਾਰਜ਼ ‘ਚੋਂ ਇਕ ਹਨ। ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਸ਼ਾਨਦਾਰ ਵਿਜ਼ੂਅੱਲ ਇਫੈਕਟ ਤਿਆਰ ਕਰਨ ਲਈ ਮਸ਼ਹੂਰ ਹੈ। ਇਸ ਤੋਂ ਇਲਾਵਾ ਸ਼ਾਹਰੁਖ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਫਿਲਮਾਂ ਨੂੰ ਪ੍ਰੋਡਿਊਸ ਕਰਦੇ ਹਨ ਅਤੇ ਹੁਣ ਸ਼ਾਹਰੁਖ ਨਵੀਂ ਪਾਰੀ ਨਾਲ ਸ਼ੁਰੂਆਤ ਕਰਨ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸ਼ਾਹਰੁਖ ਨੇ ਆਪਣੀ ਇਸ ਪਾਰੀ ਦੀ ਸ਼ੁਰੂਆਤ ਆਮ ਪਲੇਟਫਾਰਮ ‘ਤੇ ਨਹੀਂ, ਬਲਕਿ ਦੁਨੀਆ ਦੇ ਸਭ ਤੋਂ ਤੇਜ਼ ਆਨਲਾਈਨ ਸਟ੍ਰੀਮਿੰਗ ਦੇ ਕਿੰਗ ਰਹੇ ਨੈੱਟਫਲਿਕਸ ਨਾਲ ਸ਼ੁਰੂਆਤ ਕੀਤੀ ਹੈ। ਜੀ ਹਾਂ, ਸ਼ਾਹਰੁਖ ਦਾ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਲਈ ਇਕ ਵੈੱਬ ਸੀਰੀਜ਼ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸੀਰੀਜ਼ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।
ਦੱਸਣਯੋਗ ਹੈ ਕਿ ਬਿਲਾਲ ਸਿੱਦੀਕੀ ਦੇ ਨਾਵਲ ‘ਦਿ ਬਾਰਡ ਆਫ ਬਲੱਡ’ ‘ਤੇ ਆਧਾਰਿਤ ਹੈ। ਇਸ ਸੀਰੀਜ਼ ‘ਚ ਇਮਰਾਨ ਹਾਸ਼ਮੀ ਅਹਿਮ ਭੂਮਿਕਾ ‘ਚ ਹਨ। ਇਮਰਾਨ ਇਸ ਸੀਰੀਜ਼ ‘ਚ ਕਬੀਰ ਆਨੰਦ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਹਾਲ ਹੀ ‘ਚ ਅਨੁਰਾਗ ਕਸ਼ਯਪ ਅਤੇ ਵਿਕਰਮਾਦਿਤਿਆ ਮੋਟਵਾਨੀ ਨੇ ਨੈੱਟਫਲਿਕਸ ਲਈ ‘ਸੈਕ੍ਰੇਡ ਗੇਮਜ’ ਵਰਗੀ ਸੀਰੀਜ਼ ਬਣਾਈ ਸੀ। ਇਸ ਸੀਰੀਜ਼ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲਿਆ।

About Sting Operation

Leave a Reply

Your email address will not be published. Required fields are marked *

*

themekiller.com