ਸਰਕਾਰ ਨੇ ਲਾਇਆ ਗੋਲਗੱਪਿਆਂ ‘ਤੇ ਬੈਨ

24 golgappa
ਨਵੀਂ ਦਿੱਲੀ (Sting Operation) – ਗੁਜਰਾਤ ਦੇ ਵਡੋਦਰਾ ਵਿੱਚ ਮਹਾਂਨਗਰ ਪਾਲਿਕਾ ਨੇ ਗੋਲਗੱਪਿਆਂ ’ਤੇ ਪਾਬੰਧੀ ਲਾ ਦਿੱਤੀ ਹੈ। ਨਗਰ ਪਾਲਿਕਾ ਦੇ ਕਹਿਣਾ ਹੈ ਕਿ ਗੋਲਗੱਪੇ ਬਣਾਉਣ ਵਾਲੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ। ਵਡੋਦਰਾ ਵਿੱਚ ਪਾਣੀ ਦੀ ਵਜ੍ਹਾ ਕਰਕੇ ਫੈਲ ਰਹੀ ਗੰਦਗੀ ਨਾਲ ਕਾਫੀ ਲੋਕ ਬਿਮਾਰ ਹੋਏ ਹਨ। ਇਸੇ ਵਜ੍ਹਾ ਕਰਕੇ ਸਿਹਤ ਵਿਭਾਗ ਨੇ ਗੋਲਗੱਪੇ ਵੇਚਣ ਵਾਲਿਆਂ ’ਤੇ ਕਾਰਵਾਈ ਕਰਕੇ ਇਸ ਦੇ ਵਪਾਰ ਨੂੰ ਬੰਦ ਕਰਵਾ ਦਿੱਤਾ ਹੈ। ਜਦੋਂ ਤਕ ਇਲਾਕੇ ਵਿੱਚ ਸਥਿਤੀ ਆਮ ਨਹੀਂ ਹੋ ਜਾਂਦੀ, ਇਹ ਪਾਬੰਦੀ ਲਾਗੂ ਰਹੇਗੀ।
ਮਨਾਂਨਗਰ ਪਾਲਿਕਾ ਤੇ ਸਿਹਤ ਵਿਭਾਗ ਵੱਲੋਂ ਵਡੋਦਰਾ ਵਿੱਚ 50 ਤੋਂ ਵੱਧ ਗੋਲਗੱਪੇ ਬਣਾਉਣ ਵਾਲੇ ਯੂਨਿਟਾਂ ਦੀ ਜਾਂਚ ਕੀਤੀ ਗਈ ਸੀ। ਇਸ ਦੇ ਬਾਅਦ 4 ਹਜ਼ਾਰ ਕਿੱਲੋ ਗੋਲਗੱਪੇ, 3350 ਕਿੱਲੋ ਆਲੂ-ਚਣੇ, 20 ਕਿੱਲੋ ਤੇਲ ਤੇ 1,200 ਲੀਟਰ ਗੋਲਗੱਪਿਆਂ ਦਾ ਪਾਣੀ ਸੁੱਟ ਦਿੱਤਾ ਗਿਆ।
ਨਗਰ ਪਾਲਿਕਾ ਨੇ ਸਫਾਈ ਨਾ ਹੋਣ ਕਾਰਨ ਗੋਲਗੱਪਿਆਂ ਦੇ ਵਪਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਜਦੋਂ ਤਕ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ’ਤੇ ਕਾਬੂ ਨਹੀਂ ਪਾ ਲਿਆ ਜਾਂਦਾ, ਗੋਲਗੱਪਿਆਂ ਦੇ ਵਪਾਰੀਆਂ ’ਤੇ ਪਾਬੰਧੀ ਲੱਗੀ ਰਹੇਗੀ।
ਪਿਛਲੇ 20 ਦਿਨਾਂ ਦੌਰਾਨ ਕਾਰਪੋਰੇਸ਼ਨ ਦੇ ਸਿਹਤ ਵਿਭਾਗ ਵੱਲੋਂ 1700 ਕਿੱਲੋ ਚਿਕਨ, ਗੋਲਗੱਪੇ, ਚਣੇ, ਆਲੂ ਤੇ ਨੂਡਲਜ਼ ਸਣੇ ਖਾਣਪੀਣ ਦੀਆਂ ਕਈ ਚੀਜ਼ਾਂ ਨਸ਼ਟ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 3200 ਲੀਟਰ ਗੋਲਗੱਪਿਆਂ ਦਾ ਪਾਣੀ ਵੀ ਨਸ਼ਟ ਕੀਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com