ਸਲਮਾਨ ਖਾਨ ਦੀ ਫਿਲਮ ‘ਭਾਰਤ’ ‘ਚ ਦਿਸ਼ਾ ਬਣੀ ‘ਰਾਧਾ’

41 disha
ਮੁੰਬਈ (Sting Operation) – ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਭਾਰਤ’ ‘ਚ ਦਿਸ਼ਾ ਪਟਾਨੀ ਦੇ ਕਿਰਦਾਰ ਦਾ ਖੁਲਾਸਾ ਹੋ ਚੁੱਕਿਆ ਹੈ। ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰਕੇ ਖੁਦ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਦਿਸ਼ਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਸਿਫਰ ਫਿਲਮ ਦਾ ਨਾਂ ‘ਭਾਰਤ’ ਲਿਖਿਆ ਹੈ। ਉੱਥੇ ਹੀ ਤਸਵੀਰ ‘ਚ ਦਿਸ਼ਾ ਦਾ ‘ਭਾਰਤ’ ਲਈ ਨਵਾਂ ਲੁੱਕ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਦਿਸ਼ਾ ਫਿਲਮ ‘ਚ ਆਪਣਾ ਨਾਂ ਰਾਧਾ ਦਿਖਾਉਂਦੀ ਹੋਈ ਪੋਜ਼ ਦੇ ਰਹੀ ਹੈ। ਫਿਲਮ ‘ਚ ਕਿਰਦਾਰ ਦੇ ਨਾਂ ਦਾ ਖੁਲਾਸਾ ਹੋਣ ਤੋਂ ਬਾਅਦ ਵੀ ਅਦਾਕਾਰਾ ਦੇ ਰੋਲ ‘ਤੇ ਸਸਪੈਂਸ ਬਰਕਰਾਰ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ‘ਚ ਦਿਸ਼ਾ, ਸਲਮਾਨ ਦੀ ਭੈਣ ਦੇ ਕਿਰਦਾਰ ‘ਚ ਨਜ਼ਰ ਆ ਸਕਦੀ ਹੈ।
ਦੱਸਣਯੋਗ ਹੈ ਕਿ ‘ਭਾਰਤ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਵਲੋਂ ਕੀਤਾ ਜਾ ਰਿਹਾ ਹੈ, ਜਦਕਿ ਅਤੁਲ ਅਗਨੀਹੋਤਰੀ ਫਿਲਮ ਦੇ ਨਿਰਮਾਤਾ ਹਨ। ਫਿਲਮ ‘ਚ ਪ੍ਰਿਯੰਕਾ ਚੋਪੜਾ ਨੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਹੁਣ ਪ੍ਰਿਯੰਕਾ ਦੀ ਜਗ੍ਹਾ ਕਿਸ ਅਦਾਕਾਰਾ ਨੂੰ ਸਾਈਨ ਕੀਤਾ ਜਾਵੇਗਾ ਇਸ ‘ਤੇ ਫਿਲਹਾਲ ਚਰਚਾ ‘ਚ ਹੋ ਰਹੀ ਹੈ। ਇਸ ਦੌਰਾਨ ਅਲੀ ਅੱਬਾਸ ਜ਼ਫਰ ਨੇ ਟਵੀਟ ਕਰਦੇ ਹੋਏ ਕਿਹਾ, ”ਹਾਂ ਹਾਂ ਹਾਂ…ਅਸੀਂ ਜਲਦ ਹੀ ‘ਭਾਰਤ’ ਦੀ ਨਵੀਂ ਅਦਾਕਾਰਾ ਦਾ ਐਲਾਨ ਕਰਾਂਗੇ, ਅਸੀਂ ਬਿਨਾਂ ਰੁੱਕੇ ਸ਼ੂਟਿੰਗ ਕਰ ਰਹੇ ਹਾਂ ਅਤੇ ਨਾਲ ਹੀ ਅੰਤਰ ਰਾਸ਼ਟਰੀ ਸ਼ੈਡਿਊਲ ਦੀ ਤਿਆਰੀ ਕਰ ਰਹੇ ਹਾਂ”। ਫਿਲਮ ‘ਚ ਸਲਮਾਨ-ਦਿਸ਼ਾ ਸਲਮਾਨ ਤੋਂ ਇਲਾਵਾ ਤੱਬ, ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com