ਜਲੰਧਰ ਵਿੱਚ ਦੇਰ ਰਾਤ ਇੱਕ ਕਾਰ ਸਵਾਰ ਨੇ ਗੋਲਗੱਪੇ ਦੀ ਰੇਹੜੀ ਲਾਉਣ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ
ਜਲੰਧਰ, 15 ਅਕਤੂਬਰ (ਪ੍ਰਭਸਿਕਰਨ ਪਾਲ ਸਿੰਘ) :
ਜਲੰਧਰ ਵਿੱਚ ਦੇਰ ਰਾਤ ਇੱਕ ਕਾਰ ਸਵਾਰ ਨੇ ਗੋਲਗੱਪੇ ਦੀ ਰੇਹੜੀ ਲਾਉਣ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵਿਫਟ ਕਾਰ ਨਾਲ ਵਾਪਰਿਆ ਹੈ। ਰਾਹਗੀਰ ਨੇ ਦੱਸਿਆ ਕਿ ਘਟਨਾ ਸਮੇਂ ਉਕਤ ਕਾਰ ਤੇਜ਼ ਰਫਤਾਰ ‘ਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਵਿੱਚ ਜ਼ਖ਼ਮੀ ਹੋਏ ਗੋਲਗੱਪੇ ਵਾਲੇ ਨੂੰ ਦੇਰ ਰਾਤ ਰਾਹਗੀਰਾਂ ਵੱਲੋਂ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਕਾਰ ਵਿੱਚ ਕੁੱਲ ਚਾਰ ਨੌਜਵਾਨ ਸਵਾਰ ਸਨ। ਜਦੋਂ ਚਾਰੋਂ ਆਪਣੀ ਕਾਰ ਵਿੱਚ ਚਿੱਕ-ਚਿੱਕ ਚੌਕ ਦੇ ਨਾਲ ਲੱਗਦੇ ਆਦਰਸ਼ ਨਗਰ ਪਾਰਕ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਗੋਲਗੱਪੇ ਦੀ ਰੇਹੜੀ ਵਾਲੇ ਵਿਅਕਤੀ ਨਾਲ ਟਕਰਾ ਗਈ। ਜਿਸ ਵਿੱਚ ਰੇਹੜੀ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਵਿੱਚ 3 ਤੋਂ 4 ਨੌਜਵਾਨ ਸਵਾਰ ਸਨ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਰੇਹੜੀ ਵਾਲੇ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਗਿਆ। ਆਸ-ਪਾਸ ਦੇ ਲੋਕਾਂ ਅਨੁਸਾਰ ਹਾਦਸੇ ਸਮੇਂ ਕਾਰ ‘ਚ ਸਵਾਰ ਚਾਰੇ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਗਨੀਮਤ ਰਹੀ ਕਿ ਗੱਡੀ ਹਾਦਸੇ ਤੋਂ ਬਾਅਦ ਉੱਥੇ ਹੀ ਰੁੱਕ ਗਈ, ਨਹੀਂ ਤਾਂ ਅੱਗੇ ਰੇਹੜੀ ਵੀ ਲੱਗੀ ਹੋਈ ਸੀ।